ਨਸ਼ਿਆਂ ਦੇ ਖਾਤਮੇ ਲਈ ਆਮ ਲੋਕ ਪੁਲਸ ਦਾ ਸਹਿਯੋਗ ਦੇਣ: ਡੀ. ਐੱਸ. ਪੀ. - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 30 April 2017

ਨਸ਼ਿਆਂ ਦੇ ਖਾਤਮੇ ਲਈ ਆਮ ਲੋਕ ਪੁਲਸ ਦਾ ਸਹਿਯੋਗ ਦੇਣ: ਡੀ. ਐੱਸ. ਪੀ.

ਜਲਾਲਾਬਾਦ ,  30 ਅਪ੍ਰੈਲ (ਬਬਲੂ ਨਾਗਪਾਲ):ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਆਮ ਲੋਕਾਂ ਨੂੰ ਪੁਲਸ ਦਾ ਸਹਿਯੋਗ ਦੇਣਾ ਚਾਹੀਦਾ ਹੈ, ਤੇ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਸਬੰਧੀ ਪੁਲਸ ਨੂੰ ਸੁਚਿਤ ਕੀਤਾ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾ ਗੁਪਤ ਰੱਖਿਆ ਜਾਵੇਗਾ। ਇਹ ਵਿਚਾਰ ਡੀ. ਐੱਸ. ਪੀ. ਜਲਾਲਾਬਾਦ ਸ਼੍ਰੀ ਅਸ਼ੋਕ ਸ਼ਰਮਾ ਨੇ ਉਪ ਮੰਡਲ ਦੇ ਪਿੰਡ ਚੱਕ ਪੱਖੀ ਵਿਖੇ ਆਮ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨਾਂ ਦੇ ਨਾਲ ਥਾਣਾ ਸਦਰ ਅਰਨੀਵਾਲਾ ਦੇ ਐੱਸ. ਅੱੈਚ. ਓ. ਬਲਜਿੰਦਰ ਸਿੰਘ, ਪੁਲਸ ਚੌਕੀ ਮੰਡੀ ਰੋੜਾਂਵਾਲੀ ਦੇ ਇੰਚਾਰਜ ਪਰਮਜੀਤ ਸਿੰਘ, ਮੰਡੀ ਰੋੜਾਂਵਾਲੀ ਤੋਂ ਹਰੀਸ਼ ਗੂੰਬਰ ਪ੍ਰਧਾਨ ਆਦਿ ਹਾਜ਼ਰ ਸਨ। ਇਸ ਮੌਕੇ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਨਸ਼ੇ ਸਾਰੇ ਹੀ ਮਾੜੇ ਹਨ ਤੇ ਪੰਜਾਬ ਵਿਚੋਂ ਚਿੱਟੇ ਤੇ ਹੋਰ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਤੇ ਪੁਲਸ ਵਚਨਬੱਧ ਹੈ। ਇਸ ਮੌਕੇ ਉਨਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਜੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਜ਼ਿਲਾ ਫਾਿਜ਼ਲਕਾ ਵਿਖੇ ਉਸਦਾ ਮੁਫਤ ਇਲਾਜ ਕਰਕੇ ਨਸ਼ਾ ਛੁਡਵਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

No comments:

Post Top Ad

Your Ad Spot