ਦੇਸ ਰਾਜ ਗਾਂਧੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 8 April 2017

ਦੇਸ ਰਾਜ ਗਾਂਧੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ


ਬੈਠਕ ਕਰਦੇ ਐਸੋਸੀਏਸ਼ਨ ਦੇ ਮੈਂਬਰ
ਜਲਾਲਾਬਾਦ, 8 ਅਪ੍ਰੈਲ (ਬਬਲੂ ਨਾਗਪਾਲ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਜਲਾਲਾਬਾਦ ਦੇ ਨਵੇਂ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਦੌਰਾਨ ਦੇਸ ਰਾਜ ਗਾਂਧੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਦੌਰਾਨ ਹੋਈ ਚੋਣ 'ਚ ਪ੍ਰਧਾਨ ਦੇਸ ਰਾਜ ਗਾਂਧੀ ਤੋਂ ਇਲਾਵਾ ਸਰਪ੍ਰਸਤ ਮਹਿਤਾਬ ਰਾਮ ਕੰਬੋਜ (ਰਿਟਾ. ਬੀ.ਪੀ.ਈ.ਓ.), ਮਹਾਂ ਸਕੱਤਰ ਦੇਵ ਰਾਜ ਸ਼ਰਮਾ, ਖਜਾਨਚੀ ਮੋਹਨ ਲਾਲ ਕੁੱਕੜ, ਮੁੱਖ ਸਲਾਹਕਾਰ ਕਾਮਰੇਡ ਅਮਰ ਸਿੰਘ ਤੇ ਗੁਰਬਖ਼ਸ਼ ਸਿੰਘ ਖੁਰਾਣਾ, ਸੀਨੀਅਰ ਉਪਪ੍ਰਧਾਨ ਚੰਦਰ ਪ੍ਰਕਾਸ਼ ਤੇ ਗੋਬਿੰਦ ਰਾਮ ਨੱਢਾ, ਉਪਪ੍ਰਧਾਨ ਭਗਵਾਨ ਦਾਸ ਤੇ ਜੀਤ ਸਿੰਘ, ਆਡੀਟਰ ਕਿਸ਼ੋਰ ਚੰਦ ਦੂਮੜਾ, ਪੀ.ਆਰ. ਓ. ਕਸ਼ਮੀਰ ਸਿੰਘ, ਪ੍ਰੈਸ ਸਕੱਤਰ ਦੇਸ ਰਾਜ ਕੰਬੋਜ, ਸਲਾਹਕਾਰ ਜਬਰ ਸਿੰਘ, ਕਾਬਲ ਸਿੰਘ, ਬਲਵੰਤ ਸਿੰਘ ਖ਼ਾਲਸਾ, ਦੁਨੀ ਚੰਦ, ਗੁਰਦੇਵ ਸਿੰਘ ਪਟਵਾਰੀ, ਪਾਲਾ ਸਿੰਘ, ਕਿਸ਼ਨ ਸਿੰਘ ਮੇਟ ਤੇ ਰਾਮ ਲੁਭਾਇਆ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।

No comments:

Post Top Ad

Your Ad Spot