ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪਰਿਵਾਰਾਂ ਸਮੇਤ ਜਿਲਾ ਪੱਧਰੀ ਦਿੱਤਾ ਰੋਸ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 April 2017

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪਰਿਵਾਰਾਂ ਸਮੇਤ ਜਿਲਾ ਪੱਧਰੀ ਦਿੱਤਾ ਰੋਸ ਧਰਨਾ

  • ਰੋਸ ਮਾਰਚ ਕਰਨ ਉਪਰੰਤ ਏ.ਡੀ.ਸੀ. ਨੂੰ ਸੌਪਿਆ ਮੰਗ ਪੱਤਰ
  • ਰੁਕੀਆਂ ਤਨਖਾਹ ਜਲਦੀ ਨਾ ਦਿੱਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ- ਕੰਟਰੈਕਟ ਵਰਕਰਜ਼ ਯੂਨੀਅਨ
ਐਕਸੀਅਨ ਦਫਤਰ ਅੱਗੇ ਕਰਮਚਾਰੀ ਧਰਨਾ ਦਿੰਦੇ
ਜਲਾਲਾਬਾਦ, 10 ਅਪ੍ਰੈਲ (ਬਬਲੂ ਨਾਗਪਾਲ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਇਕਾਈ ਜਿਲਾ ਫਾਜਿਲਕਾ ਵਲੋਂ ਸਟੇਟ ਕਮੇਟੀ ਦੇ ਸੱਦੇ 'ਕੇ ਅੱਜ ਦਫਤਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜਿਲਕਾ ਅੱਗੇ ਪਰਿਵਾਰਾਂ ਸਮੇਤ ਜਿਲਾ ਪੱਧਰੀ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੰਟਰੈਕਟ ਵਰਕਰ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ, ਜਿਸ ਵਿੱਚ ਔਰਤਾਂ ਤੇ ਛੋਟੇ ਛੋਟੇ ਬੱਚੇ ਵੀ ਸ਼ਾਮਿਲ ਸਨ। ਜਦਕਿ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸਿੰਘ ਬੁੱਢੇਵਾਲ ਤੋਂ ਇਲਾਵਾ ਪੀ.ਡਬਲਯੂ.ਡੀ.ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਕ੍ਰਿਸ਼ਨ ਬਲਦੇਵ ਅਤੇ ਪਰਮਜੀਤ ਸਿੰਘ ਬ੍ਰਾਂਚ ਜਲਾਲਾਬਾਦ ਦੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਇਸ ਧਰਨੇ ਵਿੱਚ ਪੁੱਜੇ। ਇਸ ਧਰਨੇ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ ਅਤੇ ਉਪ ਮੰਡਲ ਦੇ ਅਧਿਕਾਰੀਆਂ ਅਤੇ ਅਫਸਰਾਂ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕਰਕੇ ਰੋਸ ਪ੍ਰਗਟਾਇਆ ਗਿਆ। ਇਸ ਧਰਨੇ ਦੇ ਦੌਰਾਨ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਜਿਵੇ ਕਿ ਠੇਕੇ 'ਤੇ ਲੱਗੇ ਕਰਮਚਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਕੰਟਰੈਕਟ ਵਰਕਰਾਂ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਮਹਿਕਮੇ ਅੰਦਰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਲਟਾ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਨਾਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਮਜਬੂਰਨ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਜਿਲਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਬ੍ਰਾਂਚ ਪ੍ਰਧਾਨ ਗੁਰਮੀਤ ਆਲਮਕੇ, ਫੀਲਡ ਤੇ ਵਰਕਰਜ ਯੂਨੀਅਨ ਦੇ ਜਿਲਾ ਪ੍ਰਧਾਨ ਕ੍ਰਿਸ਼ਨ ਬਲਦੇਵ ਤੇ ਬ੍ਰਾਂਚ ਪ੍ਰਧਾਨ ਪਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈਆਂ ਨੂੰ ਪੰਚਾਇਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਫੀਲਡ ਵਰਕਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਠੇਕੇ 'ਤੇ ਲੱਗੇ ਵਰਕਰਾਂ ਨੂੰ ਕਈ ਕਈ ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ। ਜਿਸਦੇ ਕਾਰਨ ਉਨਾਂ ਵਿੱਚ ਅੰਤਾਂ ਦਾ ਰੋਹ ਪਾਇਆ ਜਾ ਰਿਹਾ ਹੈ। ਇਸੇ ਰੋਸ ਸਵਰੂਪ ਅੱਜ ਇਥੇ ਐਕਸੀਅਨ ਦਫਤਰ ਵਿਖੇ ਜਿਲਾ ਪੱਧਰ 'ਤੇ ਕੰਟਰੈਕਟ ਵਰਕਰ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਪਿੱਟ ਸਿਆਪਾ ਕਰਨ ਲਈ ਮਜਬੂਰ ਹੋ ਰਹੇ ਹਨ।  ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨਲਿਸਟਮੈਂਟ ਤਹਿਤ ਲੰਮੇ ਸਮੇਂ ਤੋਂ ਵਾਟਰ ਵਰਕਰ ਸਕੀਮਾਂ ਪੰਪ ਉਪਰੇਟਰਾਂ,ਮਾਲੀ ਚੌਕੀਦਾਰ, ਹੈਲਪਰ, ਪੈਟਰੋਲਮੈਨ, ਦਫਤਰਾਂ ਵਿੱਚ ਲਗਾਤਾਰ ਕੰਮ ਕਰਦੇ ਡਾਟਾ ਐਟਰੀ ਉਪਰੇਟਰਾਂ, ਲੇਜਰ ਕੀਪਰ, ਬਿੱਲ ਕਲਰਕ, ਟ੍ਰੈਸਰ ਆਦਿ ਸਟੋਰ ਵਿੱਚ ਸੀਵਰਮੈਨ ਲੈਬੋਰਟਰੀਆ ਵਿੱਚ ਲਗਾਤਾਰ ਕੰਮ ਕਰਦੇ ਸਮੁੱਚੇ ਠੇਕਾ ਮੁਲਾਜਮਾਂ ਨੂੰ ਆਊਟ ਸੋਰਸਿੰਗ ਐਕਟ ਅਧੀਨ ਕਵਰ ਕੀਤਾ ਜਾਵੇ। ਤਾਂ ਜੋ ਇਨਾਂ ਵਰਕਰਾਂ ਨੂੰ ਰੁਜਗਾਰ ਮਿਲਣ 'ਤੇ ਆਪਣੇ ਪਰਿਵਾਰਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸੱਕਣ। ਉਨਾਂ ਕਿਹਾ ਕਿ ਸਟੇਟ ਕਮੇਟੀ ਦੇ ਫੈਸਲੇ ਤਹਿਤ ਹਰੇਕ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪ ਕੇ ਪੰਜਾਬ ਸਰਕਾਰ ਨੂੰ ਭੇਜੇ ਜਾ ਰਹੇ ਹਨ।  ਐਕਸੀਅਨ ਦਫਤਰ ਵਿਖੇ ਧਰਨਾ ਦੇਣ ਉਪਰੰਤ ਇਹ ਧਰਨਾਕਾਰੀ ਰੋਸ ਮਾਰਚ ਕਰਦੇ ਹੋਏ ਡਿੱਪਟੀ ਕਮਿਸ਼ਨਰ ਦਫਤਰ ਵਿਖੇ ਪੁੱਜੇ ਅਤੇ ਕੁਝ ਸਮੇਂ ਲਈ ਰੋਸ ਪ੍ਰਗਟਾਉਣ ਉਪਰੰਤ ਏ.ਡੀ.ਸੀ. ਨੂੰ ਮੰਗ ਪੱਤਰ ਸੌਪਿਆ ਗਿਆ ਉਥੇ ਇਸਦੇ ਨਾਲ ਹੀ ਉਪ ਮੰਡਲ ਜਲਾਲਾਬਾਦ ਦੇ ਠੇਕੇ 'ਤੇ ਲੱਗੇ ਕੰਟਰੈਕਟ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਵੀ ਜਲਦੀ ਰਲੀਜ ਕਰਨ ਦੀ ਮੰਗ ਕੀਤੀ ਗਈ। ਇਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ  ਕਰਮਚਾਰੀ ਦਲ ਦੇ ਪ੍ਰਧਾਨ ਸਤੀਸ਼ ਵਰਮਾ,ਫੀਲਡ ਵਰਕਰਜ਼ ਯੂਨੀਅਨ ਦੇ ਆਗੂ ਫੁੱਮਣ ਸਿੰਘ ਕਾਠਗੜ, ਹਰਵੇਲ ਸਿੰਘ ਅਤੇ  ਕੰਟਰੈਕਟ ਵਰਕਰਜ ਜਿਲਾ ਫਿਰੋਜਪੁਰ ਦੇ ਪ੍ਰਧਾਨ ਰਪਿੰਦਰ ਸਿੰਘ, ਭੁਪਿੰਦਰ ਸਿੰਘ, ਬਲਕਾਰ ਸਿੰਘ ਫਿਰੋਜਪੁਰ, ਸੁਖਚੈਨ ਸਿੰਘ ਸੋਢੀ, ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਕੁੰਦਨ ਸਿੰਘ, ਮਹਿੰਦਰ ਸਿੰਘ ਮੰਨੇਵਾਲਾ, ਸਤਪਾਲ ਸਿੰਘ, ਰਜਿੰਦਰ ਸਿੰਘ, ਮਿੱਠਣ ਸਿੰਘ ਟਾਹਲੀਵਾਲਾ, ਗੌਰਵ, ਪਵਨ ਕੁਮਾਰ, ਗੌਰਵ ਬੱਬਰ, ਰਮਨ ਕੁਮਾਰ, ਬਲਵਿੰਦਰ ਸਿੰਘ,ਜਗਜੀਤ ਸਿੰਘ, ਸ਼ਿੰਦਰ ਸਿੰਘ ਆਦਿ ਮੌਜੂਦ ਸਨ।

No comments:

Post Top Ad

Your Ad Spot