ਮੀਂਹ ਅਤੇ ਗੜੇਮਾਰੀ ਕਾਰਣ ਕਣਕਾਂ ਦਾ ਹੋਇਆ ਬੁਰਾ ਹਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 6 April 2017

ਮੀਂਹ ਅਤੇ ਗੜੇਮਾਰੀ ਕਾਰਣ ਕਣਕਾਂ ਦਾ ਹੋਇਆ ਬੁਰਾ ਹਾਲ

ਜਲਾਲਾਬਾਦ, 6 ਅਪ੍ਰੈਲ (ਬਬਲੂ ਨਾਗਪਾਲ)- ਲੱਗਦਾ ਹੈ ਕਿ ਇੰਦਰ ਦੇਵਤਾ ਇਸ ਵਾਰ ਕਿਸਾਨਾਂ ਤੋਂ ਕਾਫੀ ਨਰਾਜ਼ ਦਿਖਾਈ ਦੇ ਰਹਾ ਹੈ ਤਾਂਹੀ ਹਾ ਬੀਤੇ ਦੋ ਦਿਨਾਂ ਤੋਂ ਰੁਕ ਰੁਕ ਹੋ ਰਹੀ ਵਰਖਾ ਅਤੇ ਬੁੱਧਵਾਰ ਸ਼ਾਮ ਨੂੰ ਤੇਜ ਵਰਖਾ ਅਤੇ ਗੜੇਮਾਰੀ ਕਾਰਣ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ। ਅਜਿਹੇ ਹਲਾਤਾਂ ਵਿੱਚ ਕਿਸਾਨ ਸਿਰਫ ਸਿਰ ਤੇ ਹੱਥ ਰੱਖਣ ਲਈ ਮਜਬੂਰ ਹੈ। ਜਾਨਕਾਰੀ ਅਨੁਸਾਰ ਕਰੀਬ ਇੱਕ ਹਫਤੇ ਬਾਅਦ ਕਿਸਾਨਾਂ ਨੇ ਆਪਣੀ ਸੋਨੇ ਵਰਗੀ ਫਸਲ ਕਟਾਈ ਕਰਕੇ ਮੰਡੀਆਂ ਵਿੱਚ ਲਿਆਉਣੀ ਹੈ। ਪਰ ਫਸਲ ਦੀ ਕਟਾਈ ਤੋਂ ਪਹਿਲਾਂ ਮੀਂਹ ਅਤੇ ਗੜੇਮਾਰੀ ਕਿਸਾਨਾਂ ਦੀਆਂ ਫਸਲਾਂ ਨੂੰ ਮਿੱਟੀ ਵਿੱਚ ਰੋਲ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਮੀਂਹ ਕਾਰਣ ਕਿਸਾਨ ਕਾਫੀ ਪਰੇਸ਼ਾਨ ਸਨ ਅਤੇ ਬੁੱਧਵਾਰ ਨੂੰ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਡੂੰਗੀ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਗੜੇਮਾਰੀ ਦੇ ਕਾਰਣ ਕਿਸਾਨਾਂ ਦੀਆਂ ਫਸਲ ਦਾ ਨੁਕਸਾਨ ਹੋਣਾ ਲਾਜਮੀ ਹੈ। ਅੱਜ ਕਰੀਬ 25 ਮਿੰਟ ਤੱਕ ਲਗਾਤਾਰ ਬਾਰਸ਼ ਹੁੰਦੀ ਰਹੀ ਅਤੇ ਨਾਲ ਹੀ ਤੇਜ ਹਵਾਵਾਂ ਅਤੇ ਗੜੇਮਾਰੀ ਨੇ ਫਸਲਾਂ ਧਰਤੀ ਤੇ ਵਿਛਾ ਦਿੱਤੀਆਂ। ਵੱਖ-ਵੱਖ ਪਿੰਡਾਂ ਦੇ ਕਿਸਾਨ ਸੁਰਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਉਨਾਂ ਲਈ ਇਸ ਸਮਂ ਹਲਾਤ ਕਾਫੀ ਖਰਾਬ ਹਨ ਕਿਉਂਕਿ ਇੱਕ ਪਾਸੇ ਜਿੱਥੇ ਉਨਾਂ ਨੇ ਆਪਣੀ ਫਸਲ ਦੀ ਕਟਾਈ ਕਰਕੇ ਮੰਡੀਆਂ ਵਿੱਚ ਲੈ ਕੇ ਜਾਣਾ ਹੈ ਪਰ ਦੂਜੇ ਪਾਸੇ ਖਰਾਬ ਮੌਸਮ ਅਤੇ ਗੜੇਮਾਰੀ ਕਾਰਣ ਉਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਅੱਜ ਬੁੱਧਵਾਰ ਨੂੰ ਹੋਈ ਵਰਖਾ ਅਤੇ ਗੜੇਮਾਰੀ ਦਾ ਅਸਰ ਕਣਕ ਦੀ ਫਸਲ ਤੇ ਪੈਣਾ ਲਾਜਮੀ ਹੈ।

No comments:

Post Top Ad

Your Ad Spot