ਐਲੀਮੈਂਟਰੀ ਟੀਚਰ ਯੂਨੀਅਨ ਦੇ ਅਧਿਆਪਕਾਂ ਵੱਲੋਂ ਮੀਟਿੰਗ ਕਰਕੇ ਕੀਤੀਆਂ ਗਈਆਂ ਵਿਚਾਰਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 29 April 2017

ਐਲੀਮੈਂਟਰੀ ਟੀਚਰ ਯੂਨੀਅਨ ਦੇ ਅਧਿਆਪਕਾਂ ਵੱਲੋਂ ਮੀਟਿੰਗ ਕਰਕੇ ਕੀਤੀਆਂ ਗਈਆਂ ਵਿਚਾਰਾਂ

ਈ.ਟੀ.ਯੂ ਦੀ ਬਲਾਕ ਅਤੇ ਜ਼ਿਲਾ ਪੱਧਰੀ ਚੌਣ ਕਰਨ ਸੰਬੰਧੀ ਕੀਤਾ ਵਿਚਾਰ ਵਟਾਦਰਾ
ਜਲਾਲਾਬਾਦ ,  29 ਅਪ੍ਰੈਲ (ਬਬਲੂ ਨਾਗਪਾਲ):
ਐਲੀਮੈਂਟਰੀ ਟੀਚਰ ਯੂਨੀਅਨ ਦੇ ਅਧਿਆਪਕਾਂ ਵੱਲੋਂ ਬੀਤੀ ਕੱਲ ਦੇਰ ਸ਼ਾਮ ਨੂੰ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਇੱਕਤਰ ਹੋਏ ਅਧਿਆਪਕਾਂ ਨੇ ਈ.ਟੀ.ਯੂ ਦੀ ਬਲਾਕ ਅਤੇ ਜ਼ਿਲਾ ਪੱਧਰੀ ਚੌਣ ਕਰਨ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਮੀਟਿੰਗ ਵਿੱਚ ਮੌਜੂਦ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਜਗਨੰਦਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਕਮੇਟੀ ਦਾ ਕਾਰਜਕਾਲ ਪੂਰਾ ਹੋਣ 'ਤੇ ਨਵੀਂ ਕਮੇਟੀ ਦੀ ਚੌਣ ਕੀਤੀ ਜਾਣੀ ਹੈ। ਪ੍ਰਧਾਨ ਜਗਨੰਦਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਟੇਟ ਬਾਡੀ ਦੀਆਂ ਹਦਾਇਤਾਂ ਅਨੁਸਾਰ ਕਮੇਟੀ ਮੈਂਬਰਾਂ ਦੁਆਰਾ ਫੈਸਲਾ ਲਿਆ ਗਿਆ ਕਿ ਈ.ਟੀ.ਯੂ ਦੀ ਬਲਾਕ ਪੱਧਰੀ ਕਮੇਟੀਆਂ ਲਈ ਅਤੇ ਜ਼ਿਲਾ ਪੱਧਰੀ ਕਮੇਟੀ ਦੀ ਚੌਣ ਲਈ 12 ਮਈ ਤੱਕ ਸਾਰੇ ਬਲਾਕਾਂ ਵਿੱਚ ਮੈਂਬਰਸ਼ਿਪ ਕੀਤੀ ਜਾਵੇਗੀ। ਸਾਰੇ ਬਲਾਕਾਂ ਵਿੱਚ ਮੈਂਬਰਸ਼ਿਪ ਹੋਣ ਤੋਂ ਬਾਅਦ ਹੀ ਬਲਾਕ ਪੱਧਰ ਅਤੇ ਜ਼ਿਲਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਇਹ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਲਾਲਾਬਾਦ-1, ਜਲਾਲਾਬਾਦ-2, ਗੁਰੂਹਰਸਹਾਏ-3, ਫਾਜ਼ਿਲਕਾ-1, ਫਾਜ਼ਿਲਕਾ-2, ਅਬੋਹਰ-1, ਅਬੋਹਰ-2, ਖੂਈਆਂ ਸਰਵਰ ਬਲਾਕਾਂ ਵੱਚ ਯੂਨੀਅਨ ਵੱਲੋਂ ਵੱਖ ਵੱਖ ਸੁਸਾਇਟੀਆਂ ਦੀਆਂ ਡਿਊਟੀਆਂ ਲਗਾ ਕਿ ਮੈਂਬਰਸ਼ਿਪ ਕੀਤੀ ਜਾਵੇਗੀ। ਮੀਟਿੰਗ ਵਿੱਚ ਯੂਨੀਅਨ ਦੇ ਅਧਿਆਪਕਾਂ ਨੂੰ ਅਧਿਆਪਕਾਂ ਦੀਆਂ ਪ੍ਰਾਪਤੀਆਂ, ਹੈਡ ਟੀਚਰਾਂ, ਸੈਂਟਰ ਹੈਡ ਟੀਚਰਾਂ, ਮਾਸਟਰ ਕਾਡਰ, ਬੀ.ਪੀ.ਈ.ਓ ਦੀਆਂ ਤਰੱਕੀਆਂ ਬਾਰੇ ਦੱਸਿਆ ਗਿਆ। ਮੀਟਿੰਗ ਵਿੱਚ ਹੋੋਰਨਾਂ ਤੋਂ ਇਲਾਵਾ ਅਸ਼ੋਕ ਸਰਾਰੀ ਸਟੇਟ ਕਮੇਟੀ ਮੈਂਬਰ, ਰਾਜ ਕੁਮਾਰ ਬਲਾਕ ਪ੍ਰਧਾਨ ਗੁਰੂਹਰਸਹਾਏ, ਗੁਰਮੀਤ ਸਿੰਘ, ਸ਼ਗਨ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ, ਮੰਗਤ ਸਿੰਘ, ਕ੍ਰਾਂਤੀ ਕੁਮਾਰ, ਸੁਖਮੰਦਰ ਸਿੰਘ ਸੈਣੀ, ਸੰਦੀਪ ਸਿੰਘ, ਰਾਜ ਸਿੰਘ, ਸੁਰਜੀਤ ਸਿੰਘ, ਪਾਲਾ ਸਿੰਘ, ਪ੍ਰੀਤ ਸਿੰਘ, ਰਾਜ ਕੁਮਾਰ, ਸਤੀਸ਼ ਕੁਮਾਰ ਹੈਡਟੀਚਰ, ਵਿਪਨ ਕੁਮਾਰ ਆਦਿ ਅਧਿਆਪਕ ਹਾਜਰ ਸਨ।

No comments:

Post Top Ad

Your Ad Spot