ਮੰਡੀ ਘੁਬਾਇਆ ਤੇ ਆਸ-ਪਾਸ ਪਿੰਡਾਂ ਦੇ ਲੋਕ ਕਈ ਜ਼ਰੂਰੀ ਸਿਹਤ ਸਹੂਲਤਾਂ ਤੋ ਸੱਖਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 2 April 2017

ਮੰਡੀ ਘੁਬਾਇਆ ਤੇ ਆਸ-ਪਾਸ ਪਿੰਡਾਂ ਦੇ ਲੋਕ ਕਈ ਜ਼ਰੂਰੀ ਸਿਹਤ ਸਹੂਲਤਾਂ ਤੋ ਸੱਖਣੇ

ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)- ਜਲਾਲਾਬਾਦ ਤੋਂ ਵਿਧਾਇਕ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਜਲਾਲਾਬਾਦ 'ਚ ਜਿੱਥੇ ਵੱਡੇ ਵੱਡੇ ਕੰਮ ਗਿਣਾ ਕੇ ਵਾਹ-ਵਾਹ ਖੱਟਣ ਦੀ ਕੋਸ਼ਿਸ ਕੀਤੀ ਹੈ ਪਰ ਜਲਾਲਾਬਾਦ ਵਿਧਾਨ ਸਭਾ 'ਚ ਇੱਕ ਅਜਿਹੀ ਮੰਡੀ ਵੀ ਹੈ ਜਿਸ ਤੋਂ ਸਿਹਤ ਸਹੂਲਤਾਂ ਕੋਹਾਂ ਦੂਰ ਹਨ। ਜਾਣਕਾਰੀ ਮੁਤਾਬਿਕ ਸਥਾਨਕ ਮੰਡੀ ਘੁਬਾਇਆ ਜੋ ਕਿ ਬਾਰਡਰ ਪੱਟੀ 'ਤੇ ਹੈ ਅਤੇ ਕਈ ਜ਼ਰੂਰੀ ਸਿਹਤ ਸਹੂਲਤਾਂ ਤੋ ਸੱਖਣਾ ਹੈ। ਜਿੱਥੇ ਸਰਕਾਰਾਂ ਵੱਲੋਂ ਅਕਸਰ ਹੀ ਸਿਹਤ ਨਾਲ ਜੁੜੀਆਂ ਸਹੂਲਤਾਂ ਨੂੰ ਪਹਿਲ ਦੇਣ ਦੀ ਗੱਲ ਕਹੀ ਜਾਂਦੀ ਹੈ ਪ੍ਰੰਤੂ ਸੱਚਾਈ ਜੁਬਲਾ ਸਾਬਤ ਹੋ ਰਹੀ ਹੈ। ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਥੇ ਇੱਕ ਸਰਕਾਰੀ ਹਸਪਤਾਲ (ਡਿਸਪੈਂਸਰੀ) ਤਾਂ ਬਣਿਆ ਹੋਇਆ ਹੈ ਪਰ ਇਥੇ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਸਾਨੂੰ ਕੋਈ ਵੀ ਬਿਮਾਰੀ ਦਾ ਇਲਾਜ ਕਰਾਉਣ ਲਈ ਜਲਾਲਾਬਾਦ ਜਾਂ ਫਾਜਿਲਕਾ ਜਾਣਾ ਪੈਦਾ ਹੈ ਜੋ ਕਿ ਮੰਡੀ ਘੁਬਾਇਆ ਤੋ 15-20 ਕਿ:ਮੀ ਦੀ ਦੂਰੀ 'ਤੇ ਹਨ ਕਿਉਂਕਿ ਇਥੇ ਇੱਕ ਹੀ ਡਾਕਟਰ ਹੈ ਅਤੇ ਨਾ ਹੀ ਐਕਸਰੇ ਮਸ਼ੀਨ ਹੈ ਅਤੇ ਨਾ ਹੀ ਲੈਬ ਹੈ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲ ਝੱਲਣੀ ਪੈਂਦੀ ਹੈ। ਇਸ ਤੋ ਇਲਾਵਾ ਜ਼ਰੂਰੀ ਸਹੂਲਤਾਂ ਤੋ ਸੱਖਣਾ ਹੈ ਕਿਉਂਕਿ ਇਸ ਹਸਪਤਾਲ 'ਚ ਨਾ ਤਾਂ ਮਰੀਜ਼ ਨੂੰ ਦਾਖਲ ਕਰਨ ਦਾ ਕੋਈ ਵਿਸ਼ੇਸ਼ ਪ੍ਰਬੰਧ ਹੈ ਅਤੇ ਨਾ ਹੀ ਇਥੇ ਬੱਚਿਆਂ ਦੀ ਡਲਿਵਰੀ ਦਾ ਕੋਈ ਵਿਸ਼ੇਸ਼ ਪ੍ਰਬੰਧ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੰਡੀ ਘੁਬਾਇਆ 'ਤੇ ਕਾਫੀ ਪਿੰਡ ਨਿਰਭਰ ਹਨ।

No comments:

Post Top Ad

Your Ad Spot