ਦਿੱਲੀ ਤੋਂ ਆਈ ਟੀਮ ਵੱਲੋਂ ਅਨਾਜ ਮੰਡੀ ਦੀ ਚੈਕਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਦਿੱਲੀ ਤੋਂ ਆਈ ਟੀਮ ਵੱਲੋਂ ਅਨਾਜ ਮੰਡੀ ਦੀ ਚੈਕਿੰਗ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਦਿੱਲੀ ਤੋਂ ਆਈ ਐਫ. ਸੀ. ਆਈ. ਦੀ ਟੀਮ ਨੇ ਅਨਾਜ ਮੰਡੀ ਲਾਧੂਕਾ 'ਚ ਖਰੀਦ ਪ੍ਰਬੰਧਾਂ ਦੀ ਚੈਕਿੰਗ ਕੀਤੀ। ਇਸ ਟੀਮ ਦੀ ਅਗਵਾਈ ਡੀ. ਜੀ. ਐਮ. ਹੈਡੱਕੁਆਟਰ ਨਵੀਂ ਦਿੱਲੀ ਪੰਕਜ ਚੌਧਰੀ ਕਰ ਰਹੇ ਸਨ। ਉਨਾਂ ਨੇ ਮੰਡੀ 'ਚ ਕਣਕ ਦੀ ਸਿੱਲ, ਬਾਰਦਾਣਾ, ਤੋਲ ਤੇ ਕਣਕ ਦੀ ਕੁਆਲਿਟੀ ਚੈੱਕ ਕੀਤੀ। ਇਸ ਦੌਰਾਨ ਅਨਾਜ ਮੰਡੀ 'ਚ ਕਿਸੇ ਪ੍ਰਕਾਰ ਦੀ ਬੇਨਿਯਮੀ ਨਹੀਂ ਪਾਈ ਗਈ। ਇਸ ਮੌਕੇ ਉਨਾਂ ਨਾਲ ਜੀ. ਐਮ. ਅਸ਼ੋਕ ਕੁਮਾਰ ਡੀ. ਐਮ. ਫਿਰੋਜਪੁਰ ਵਿਪਨ ਤਿਆਗੀ ਤੇ ਮੰਡੀ ਦੇ ਕੁਆਲਿਟੀ ਇੰਸਪੈਕਟਰ ਸੁਨੀਲ ਕੁਮਾਰ ਤੋਂ ਇਲਾਵਾ ਮੰਡੀ ਦੀ ਆੜਤੀਆਂ ਯੂਨੀਅਨ ਦੇ ਪ੍ਰਧਾਨ ਅਵਿਨਾਸ ਕਮਰਾ, ਫਕੀਰ ਚੰਦ ਨੰਬਰਦਾਰ, ਸੁਰਿੰਦਰ ਕਮਰਾ, ਮੁਕੇਸ਼ ਢਲ, ਸੁਰਿੰਦਰ ਛਾਬੜਾ ਸੋਨੂੰ, ਰਾਜੇਸ਼ ਸੂਧਾ ਰਾਜ਼ਨ, ਰਾਕੇਸ਼ ਵਾਟਸ, ਬੌਬੀ ਛਾਬੜਾ, ਸੰਜੀਵ ਭੂਸਰੀ, ਰਾਕੇਸ਼ ਕਮਰਾ, ਚੰਦਰ ਸਿਡਾਨਾ ਤੇ ਸੰਨੀ ਕਪੂਰ ਆਦਿ ਹਾਜ਼ਰ ਸਨ।

No comments:

Post Top Ad

Your Ad Spot