ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 April 2017

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਭਾਰਤੀ ਕਿਸਾਨ ਯੂਨੀਅਨ ਫ਼ਾਜ਼ਿਲਕਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਚੌਧਰੀ ਬੁੱਧ ਰਾਮ ਬਿਸ਼ਨੋਈ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਡੀ.ਸੀ. ਫ਼ਾਜ਼ਿਲਕਾ ਨੂੰ ਇਕ ਮੰਗ ਪੱਤਰ ਦਿੱਤਾ ਜਾਵੇ। ਕਣਕ ਦੀ ਫ਼ਸਲ ਦੀ ਤੁਲਾਈ ਸਹੀ ਤਰੀਕੇ ਨਾਲ ਕਰਵਾਈ ਜਾਵੇ, ਕਈ ਵਾਰ ਆੜਤੀਆਂ ਵੱਲੋਂ ਕਣਕ ਦੀ ਤੁਲਾਈ ਕਰਵਾਉਂਦੇ ਸਮੇਂ ਪ੍ਰਤੀ ਬੋਰੀ 100 ਗ੍ਰਾਮ ਤੋਂ 250 ਗ੍ਰਾਮ ਤੱਕ ਕਣਕ ਜਿਆਦਾ ਤੁਲਾਈ ਜਾਂਦੀ ਹੈ, ਜੋ ਕਿ ਬੰਦ ਕਰਵਾਈ ਜਾਵੇ, ਕਣਕ ਦੇ ਕੱਟੇ ਦਾ ਬਰਾਬਰ ਵਜ਼ਨ ਹੀ ਲਿਆ ਜਾਵੇ। ਮੀਟਿੰਗ 'ਚ ਮਾਸਟਰ ਬੂਟਾ ਸਿੰਘ ਸਟੇਟ ਕਮੇਟੀ ਮੈਂਬਰ, ਬਾਜ਼ ਸਿੰਘ ਜ਼ਿਲਾ ਕਮੇਟੀ ਮੈਂਬਰ, ਜੋਗਿੰਦਰ ਸਿੰਘ ਪ੍ਰਧਾਨ ਅਰਨੀਵਾਲਾ, ਢੋਲਾ ਸਿੰਘ, ਮਨਜੀਤ ਸਿੰਘ ਘੱਟਿਆਵਾਲੀ, ਬੂਟਾ ਸਿੰਘ ਬੰਨਾਵਾਲਾ, ਕੁਲਵੰਤ ਸਿੰਘ ਬੰਨਾਵਾਲਾ, ਬਲਵਿੰਦਰ ਸਿੰਘ ਘੱਟਿਆਵਾਲੀ, ਅਜੀਤ ਸਿੰਘ ਮੁਹਾਰ ਖੀਵਾ ਆਦਿ ਹਾਜ਼ਰ ਸਨ।

No comments:

Post Top Ad

Your Ad Spot