ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਕਰਮਚਾਰੀ ਤਨਖ਼ਾਹਾਂ ਤੋਂ ਵਾਂਝੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 April 2017

ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਕਰਮਚਾਰੀ ਤਨਖ਼ਾਹਾਂ ਤੋਂ ਵਾਂਝੇ

  • ਫਰਵਰੀ ਤੇ ਮਾਰਚ ਦਾ ਬਕਾਇਆ ਬਾਕੀ
  • ਮੈਨੂੰ ਵੀ ਅਜੇ ਤਾਈਂ ਨਹੀਂ ਮਿਲੀ ਤਨਖ਼ਾਹ: ਐਸ.ਐਮ. ਬਬੀਤਾ
ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)- ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਅਧੀਨ ਆਉਂਦੇ ਸਿਹਤ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ।
ਜਾਣਕਾਰੀ ਦਿੰਦੇ ਹੋਏ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਅਧੀਨ ਆਉਂਦੇ ਜੰਡਵਾਲਾ, ਘੁਬਾਇਆ, ਲਾਧੂਕਾ, ਲਮੋਚੜ ਕਲਾਂ ਆਦਿ ਦੇ ਸਿਹਤ ਕਰਮਚਾਰੀਆਂ ਨੂੰ ਫ਼ਰਵਰੀ ਤੇ ਮਾਰਚ ਦੇ ਮਹੀਨੇ ਦੀਆਂ ਤਨਖ਼ਾਹਾਂ ਅਜੇ ਤਾਈਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਨਾਂ ਦੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਪੜਾਉਣ ਲਈ ਕਿਤਾਬਾਂ, ਵਰਦੀਆਂ ਤੇ ਫ਼ੀਸਾਂ ਆਦਿ ਦੇਣੀਆਂ ਹਨ ਤੇ ਰੋਜ਼ਾਨਾ ਦੀ ਚੀਜ਼-ਵਸਤ ਵਾਸਤੇ ਉਨਾਂ ਨੂੰ ਦੂਸਰਿਆਂ ਅੱਗੇ ਹੱਥ ਅੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸੈਟਰ ਤੋ ਇਲਾਵਾ ਬਾਕੀ ਸੈਟਰਾ ਵਿੱਚ ਕਰਮਚਾਰੀਆਂ ਨੂੰ ਤਨਖ਼ਾਹਾਂ ਮਿਲ ਗਈਆ ਹਨ ਪਰ ਜੰਡਵਾਲਾ ਭੀਮੇਸ਼ਾਹ ਦੇ ਸੈਟਰ 'ਚ ਸਰਕਾਰ ਵੱਲੋਂ ਦੋ ਮਹੀਨਿਆਂ ਦੀ ਤਨਖ਼ਾਹ ਨਾ ਦੇ ਕੇ ਉਨਾਂ ਦਾ ਆਰਥਿਕ ਤੌਰ 'ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਸਿਹਤ ਵਿਭਾਗ ਦੀੇ ਐਸ.ਐਮ.ਓ. ਦੀ ਜਗਾ 'ਤੇ ਤਾਇਨਾਤ ਡਾ. ਬਬੀਤਾ ਨਾਲ਼ ਗੱਲ ਕੀਤੀ ਤਾਂ ਉਨਾਂ ਵੀ ਆਪਣੀ ਤਨਖ਼ਾਹ ਦਾ ਰੋਣਾ ਰੋਂਦਿਆਂ ਦੱਸਿਆ ਕਿ ਅਜੇ ਤਾਈਂ ਉਸ ਨੂੰ ਵੀ ਤਨਖ਼ਾਹ ਨਹੀਂ ਮਿਲੀ। ਉਨਾਂ ਦੱਸਿਆ ਕਿ ਉਸ ਵੱਲੋਂ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਅਧੀਨ ਆਉਂਦੇ ਕਰਮਚਾਰੀਆ ਦੀਆਂ ਤਨਖ਼ਾਹਾਂ ਸਬੰਧੀ ਵਿਭਾਗ ਨੂੰ ਦੋ ਵਾਰ ਬਿਲ ਭੇਜ ਚੁੱਕੇ ਹਾਂ ਪਰ ਇਲੈਕਸ਼ਨ ਹੋਣ ਕਾਰਨ ਉਨਾਂ ਨੂੰ ਸਹੀ ਸਮੇਂ ਤਨਖ਼ਾਹ ਨਹੀਂ ਦਿੱਤੀ ਜਾ ਸਕੀ। ਉਨਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਕਈ ਵਾਰ ਫਰਵਰੀ, ਮਾਰਚ ਤੱਕ ਦੀ ਤਨਖ਼ਾਹ ਦੇਰ ਨਾਲ ਆਉਂਦੀ ਹੈ ਪਰ ਜਲਦ ਤੋਂ ਜਲਦ ਸਿਹਤ ਕਰਮਚਾਰੀਆਂ ਨੂੰ ਤਨਖ਼ਾਹ ਮਿਲ ਜਾਵੇਗੀ।

No comments:

Post Top Ad

Your Ad Spot