ਜੇ 'ਆਪ' ਸੱਤਾ ਵਿੱਚ ਆਉਦੀ ਤਾਂ ਚਿੱਟੇ ਦੇ ਵੱਡੇ ਤਸਕਰ ਹੁਣ ਤੱਕ ਜੇਲ ਦੀ ਹਵਾਂ ਖਾਂ ਰਹੇ ਹੁੰਦੇ - ਭਗਵੰਤ ਮਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 1 April 2017

ਜੇ 'ਆਪ' ਸੱਤਾ ਵਿੱਚ ਆਉਦੀ ਤਾਂ ਚਿੱਟੇ ਦੇ ਵੱਡੇ ਤਸਕਰ ਹੁਣ ਤੱਕ ਜੇਲ ਦੀ ਹਵਾਂ ਖਾਂ ਰਹੇ ਹੁੰਦੇ - ਭਗਵੰਤ ਮਾਨ

  • 450 ਕਰੋੜ ਦਾ ਸਾਲਾਨਾ ਕਾਰੋਬਾਰ ਕਰਨ ਵਾਲੀ ਰਾਈਸ ਮਿੱਲ ਸਨਅਤ ਸਰਕਾਰੀ ਮਿਹਰ ਤੋਂ ਸੱਖਣੀ
  • ਭਗਵੰਤ ਮਾਨ ਨੇ ਚੋਣਾਂ ਉਪਰੰਤ ਹਲਕਾ ਜਲਾਲਾਬਾਦ ਦਾ ਸਰਹੱਦੀ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ
  • ਹਵਾਵਾਂ ਤੇ ਬਾਰਿਸ਼ ਨਾਲ ਨੁਕਸਾਨੀ ਫਸਲ ਦਾ ਲਿਆ ਜਾਇਜਾ
  • ਕੈਪਟਨ ਕਿਸਾਨਾਂ ਦਾ ਕਰਜ ਕਰਨ ਮਾਫ ਤੇ ਨੌਜਵਾਨਾਂ ਨੂੰ ਦੇਣ ਰੁਜਗਾਰ
ਜਲਾਲਾਬਾਦ, 1 ਅਪ੍ਰੈਲ (ਬਬਲੂ ਨਾਗਪਾਲ)- ਜੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਵਿੱਚ ਆਉਦੀ ਤਾਂ ਹੁਣ ਤੱਕ ਚਿੱਟੇ ਦੇ ਵੱਡੇ ਤਸਕਰ ਜੇਲਾਂ ਦੀਆਂ ਸਲਾਖਾਂ ਪਿੱਛੇ ਬੰਦ ਹੋਣੇ ਸੀ। ਇਹ ਬਿਆਨ ਅੱਜ ਹਲਕਾ ਜਲਾਲਾਬਾਦ ਵਿਖੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਲਈ ਜਲਾਲਾਬਾਦ ਦੇ ਸਰਹੱਦੀ ਪਿੰਡਾਂ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਤਾ। ਹਲਕਾ ਜਲਾਲਾਬਾਦ ਦੇ ਸਰਹੱਦੀ ਪਿੰਡਾਂ ਢੰਡੀ ਖੁਰਦ, ਢੰਡੀ ਕਦੀਮ, ਪ੍ਰਭਾਤ ਸਿੰਘ ਵਾਲਾ, ਆਲਮ ਕੇ, ਧਰਮੂ ਵਾਲਾ, ਹਜਾਰਾ ਰਾਮ ਸਿੰਘ ਵਾਲਾ, ਟਾਹਲੀ ਵਾਲਾ, ਚੱਕ ਖੀਵਾ, ਧੁਨਕੀਆ, ਭੰਬਾ ਵੱਟੂ, ਘੁਬਾਇਆ, ਲਮੋਚੜ ਖੁਰਦ ਆਦਿ ਪਿੰਡਾਂ ਦਾ ਦੌਰਾ ਕਰਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਹਲਕਾ ਜਲਾਲਾਬਾਦ ਦੇ ਵੋਟਰਾਂ ਦੇ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ ਤੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਉਦੇ ਹਨ ਕਿ ਲੋਕਾਂ ਦੇ ਫੈਸਲੇ ਮੁਤਾਬਕ ਵਿਰੋਧੀ ਧਿਰ ਵਿੱਚ ਬਿਰਾਜਮਾਨ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਾਲੀ ਜਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਵੇਗੀ ਤੇ ਲੋਕ ਮਸਲਿਆਂ ਨੂੰ ਸਮੇਂ-ਸਮੇਂ 'ਤੇ ਉਠਾਉਦੀ ਰਹੇਗੀ। ਇਸ ਦੇ ਨਾਲ ਸਰਕਾਰ ਦੇ ਕੰਮਾਂ ਉਪਰ ਵੀ ਬਰੀਕੀ ਨਾਲ ਨਜਰ ਰੱਖੀ ਜਾਵੇਗੀ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕੈਪਟਨ ਸਰਕਾਰ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ ਕਰਜ ਦੀ ਮਾਰ ਸਹਿਣ ਕਰ ਰਹੀ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੇ ਕਰਜ ਨੂੰ ਮਾਫ ਕਰੇ ਤੇ ਨਾਲ ਹੀ ਬੇਰੁਜਗਾਰੀ ਦੇ ਖਾਤਮੇ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਦੇਵੇ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ੇ ਨੂੰ 4 ਹਫਤਿਆਂ ਵਿੱਚ ਖਤਮ ਕਰਨ ਦੀ ਸੋਹ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਡੇ ਮਗਰਮੱਛਾਂ ਨੂੰ ਕਾਬੂ ਕਰਵਾਉਣ ਤੇ ਜੇਕਰ ਪੰਜਾਬ ਅੰਦਰ 'ਆਪ' ਸੱਤਾ ਵਿੱਚ ਹੁੰਦੀ ਤਾਂ ਹੁਣ ਤੱਕ ਚਿੱਟੇ ਦੇ ਵੱਡੇ ਤਸਕਰ ਸਲਾਖਾਂ ਪਿੱਛੇ ਬੰਦ ਹੋਣੇ ਸੀ। ਭਗਵੰਤ ਮਾਨ ਵੱਲੋਂ ਸਰਹੱਦੀ ਪਿੰਡਾਂ ਦੇ ਕੀਤੇ ਗਏ ਦੌਰੇ ਦੌਰਾਨ ਪਾਰਟੀ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਵੱਖ-ਵੱਖ ਪਿੰਡਾਂ ਵਿੱਚ ਵੀ ਭਗਵੰਤ ਮਾਨ ਦਾ ਲੋਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਤੇ ਭਗਵੰਤ ਮਾਨ ਨੂੰ ਸੁਣਨ ਲਈ ਲੋਕਾਂ ਦੇ ਇਕੱਠ ਵੀ ਵੇਖਣ ਨੂੰ ਮਿਲੇ।
ਇਸ ਦੌਰਾਨ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਇਲਾਕੇ ਅੰਦਰ ਚੱਲੀਆਂ ਹਵਾਵਾਂ ਤੇ ਬਾਰਿਸ਼ ਨਾਲ ਡਿੱਗੀ ਕਣਕ ਦੀ ਫਸਲਾ ਜਾਇਜਾ ਵੀ ਲਿਆ ਗਿਆ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆ। ਭਗਵੰਤ ਮਾਨ ਨੇ ਡਿੱਗੀ ਫਸਲ ਦਾ ਜਾਇਜਾ ਲੈਂਦਿਆਂ ਸਰਕਾਰ ਪਾਸੋਂ ਕਿਸਾਨਾਂ ਨੂੰ ਨੁਕਸਾਨੀ ਫਸਲ ਬਦਲੇ ਮੁਆਵਜਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਸਿੰਘ ਕਚੂਰਾ, ਪਵਨ ਕਾਮਰੇਡ, ਦੇਵਰਾਜ ਸ਼ਰਮਾ, ਰਾਜੂ ਸਰਕਾਰ, ਗੁਰਦੇਵ ਸਿੰਘ, ਸੁਖਵਿੰਦਰ ਆਲਮ ਕੇ, ਰਜਿੰਦਰ ਮਾਹਲਮ, ਪਰਮਜੀਤ ਘੁਬਾਇਆ, ਬਬਲੂ ਰਾਜਸਥਾਨ, ਨਰੈਣ ਸਿੰਘ, ਰਾਜਪਾਲ ਸਿੰਘ ਸਮੇਤ ਪਾਰਟੀ ਸਮਰਥਕ ਤੇ ਵਰਕਰ ਭਾਰੀ ਸੰਖਿਆਂ ਵਿੱਚ ਮੌਜੂਦ ਸਨ।

No comments:

Post Top Ad

Your Ad Spot