ਸਿਟੀਜ਼ਨ ਵੈਲਫੇਅਰ ਕੌਂਸਲ (ਰਜਿ.) ਜਲਾਲਾਬਾਦ ਵੱਲੋਂ 48ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 April 2017

ਸਿਟੀਜ਼ਨ ਵੈਲਫੇਅਰ ਕੌਂਸਲ (ਰਜਿ.) ਜਲਾਲਾਬਾਦ ਵੱਲੋਂ 48ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਆਯੋਜਿਤ


ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀ ਦੀਆਂ ਅੱਖਾਂ ਦੀ ਜਾਂਚ ਕਰਦੇ ਡਾ. ਰੋਬਿਨ ਵਾਟਸ ਅਤੇ ਹਾਜਰ ਵੈਲਫੇਅਰ ਕੌਂਸਲ ਦੇ ਅਹੁਦੇਦਾਰ
ਜਲਾਲਾਬਾਦ 26 ਅਪ੍ਰੈਲ (ਬਬਲੂ ਨਾਗਪਾਲ)- ਸਥਾਨਕ ਸਮਾਜਸੇਵੀ ਸੰਸਥਾਂ ਸਿਟੀਜ਼ਨ ਵੈਲਫੇਅਰ ਕੌਂਸਲ (ਰਜਿ.) ਜਲਾਲਾਬਾਦ ਵੱਲੋਂ 48ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਸਰਕਾਰੀ ਮਿਡਲ ਸਕੂਲ ਪੀਰ ਬਖ਼ਸ਼ ਚੋਹਾਨ ਵਿਖੇ ਵੈਲਫੇਅਰ ਕੌਂਸਲ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕਾਂਗਰਸ ਵਪਾਰ ਸੈਲ ਦੇ ਬਲਾਕ ਪ੍ਰਧਾਨ ਅਨਿਲਦੀਪ ਸਿੰਘ ਨਾਗਪਾਲ (ਸਵੀਟਾ) ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰੋਬਿਨ ਵਾਟਸ ਨੇ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੋਕੇ ਤੇ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਨੇ ਇਸ ਕੈਂਪ ਵਿੱਚ ਆਪਣਾ ਵੱਧ ਚੜ ਕੇ ਸਹਿਯੋਗ ਦਿੱਤਾ। ਕੈਂਪ ਦੇ ਦੌਰਾਨ ਸਿਟੀਜ਼ਨ ਵੈਲਫੇਅਰ ਕੌਂਸਲ ਦੇ ਜਨਰਲ ਸਕੱਤਰ ਦੇਵ ਰਾਜ ਸ਼ਰਮਾ, ਗੋਬਿੰਦ ਰਾਮ ਨੱਢਾ, ਰਾਜ ਕੁਮਾਰ ਗਗਨੇਜਾ, ਬਲਬੀਰ ਰਹੇਜਾ, ਕਿਸ਼ੋਰ ਚੰਦ ਡੂਮੜਾ, ਰੰਜੀਵ ਦਹੂਜਾ ਆਦਿ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਕੈਂਪ ਦੇ ਅੰਤ ਵਿੱਚ ਸਿਟੀਜ਼ਨ ਵੈਲਫੇਅਰ ਕੌਂਸਲ ਦੇ ਆਗੂਆਂ ਅਤੇ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ, ਮੋਹਨ ਲਾਲ ਕੁੱਕੜ, ਪਿਆਰੇ ਲਾਲ, ਅਸ਼ੋਕ ਗਗਨੇਜਾ, ਪ੍ਰਵੇਸ਼ ਖੰਨਾ, ਨੀਰੂ ਬਾਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਮੌਜੂਦ ਸਨ।

No comments:

Post Top Ad

Your Ad Spot