ਵੱਖ-ਵੱਖ ਝਗੜਿਆਂ ਵਿੱਚ 4 ਜ਼ਖ਼ਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 22 April 2017

ਵੱਖ-ਵੱਖ ਝਗੜਿਆਂ ਵਿੱਚ 4 ਜ਼ਖ਼ਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀ
ਜਲਾਲਾਬਾਦ 22 ਅਪ੍ਰੈਲ (ਬਬਲੂ ਨਾਗਪਾਲ) ਹਸਪਤਾਲ ਵਿੱਚ ਇਲਾਜ ਅਧੀਨ ਮਹਿੰਦਰ ਸਿੰਘ ਪੁੱਤਰ ਗੁੱਦੜ ਸਿੰਘ ਪਿੰਡ ਢਾਬ ਖੁਸ਼ਹਾਲ ਜੋਈਆਂ ਨੇ ਦੱਸਿਆ ਕਿ ਬੀਤੀ ਰਾਤ ਤੇਜ ਹਨੇਰੀ ਆਉਣ ਕਾਰਨ, ਤੂੜੀ ਉਡ ਕੇ ਗੁਆਂਢੀਆਂ ਘਰ ਚੱਲੀ ਗਈ, ਤੇ ਸਵੇਰੇ ਉਨਾਂ ਦੇ ਗੁਆਢੀ ਉਨਾਂ ਦੇ ਘਰ ਆ ਕੇ ਬੋਲਣ ਲੱਗ ਪਏ, ਕਿ ਤੁਸੀ ਤੂੜੀ ਜਾਣਬੁਝ ਕੇ ਉਨਾਂ ਦੇ ਘਰ ਸੁੱਟੀ ਹੈ, ਤੇ ਸਾਡੇ ਵਾਰ-ਵਾਰ ਕਹਿਣ 'ਤੇ ਕਿ ਇਹ ਤੂੜੀ ਹਨੇਰੀ ਨਾਲ ਉਡ ਕੇ ਤੁਹਾਡੇ ਘਰ ਗਈ ਹੈ, ਪਰ ਉਨਾਂ ਨੇ ਇੱਕ ਨਹੀ ਸੁਣੀ ਤੇ ਉਸ ਦੇ ਸਿਰ ਵਿੱਚ ਰਾੜ ਮਾਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ ਤੇ ਜਦ ਉਸ ਦੀ ਘਰ ਵਾਲੀ ਤੇ ਮਾਂ ਛੁਡਾਉਣ ਲਈ ਆਈਆਂ ਤੇ ਉਨਾਂ ਨਾਲ ਵੀ ਬੜੀ ਬੂਰੀ ਤਰਾਂ ਕੁੱਟ ਮਾਰ ਕੀਤੀ ਗਈ।
ਦੂਜੀ ਧਿਰ ਦੇ ਜੇਰੇ ਇਲਾਜ ਸੋਡਾ ਸਿੰਘ ਪੁੱਤਰ ਦਿਵਾਨ ਸਿੰਘ ਵਾਸੀ ਢਾਬ ਖੁਸ਼ਹਾਲ ਜੋਈਆ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਤੂੜੀ ਸਾਡੇ ਗੁਆਂਢੀਆਂ ਦੀ ਹਵੇਲੀ ਵਿੱਚ ਪਈ ਹੋਈ ਹੈ ਤੇ ਉਡ-ਉਡ ਕੇ ਉਨਾਂ ਦੇ ਘਰ ਆ ਰਹੀ ਸੀ ਤੇ ਸਾਡੇ ਆਖਣ ਦੇ ਬਾਵਜੂਦ ਉਨਾਂ ਨੇ ਤੂੜੀ ਨਹੀ ਚੁੱਕੀ ਤੇ ਜਦ ਮੇਰਾ ਲੜਕਾ ਉਨਾਂ ਦੇ ਘਰ ਗਿਆ ਤੇ ਕਿਹਾ ਕਿ ਤੁਸੀ ਆਪਣੀ ਤੂੜੀ ਨੂੰ ਸਹੀ ਜਗਾਂ ਰੱਖੋ ਤਾਂ ਉਹ ਅੱਗੋਂ ਧੱਕਾ-ਮੁੱਕੀ ਕਰਨ ਲੱਗੇ ਤੇ ਘਰੋਂ ਭਜਾ ਦਿੱਤਾ ਤੇ ਥੋੜੀ ਦੇਰ ਬਾਅਦ ਸਾਡੇ ਘਰ ਆ ਕੇ ਮੇਰੇ ਗਲ ਪੇ ਗਏ ਤੇ ਮੇਰੇ ਨਾਲ ਕੁੱਟ ਮਾਰ ਕਰਕੇ ਜ਼ਖ਼ਮੀ ਕਰ ਦਿੱਤਾ।
ਤੀਜੇ ਝਗੜੇ ' ਇਲਾਜ ਜੇਰੇ ਇਲਾਜ ਗਗਨਦੀਪ ਪੁੱਤਰ ਖਰੈਤ ਲਾਲ ਲੱਲੇ ਵਾਲੀ ਬਸਤੀ ਨੇ ਦੱਸਿਆ ਕਿ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਹੈ ਤੇ ਉਹ ਰਾਤੀ ਟਰਾਲਾ ਲੇ ਕੇ ਕੰਡਾਂ 'ਤੇ ਤੋਲ ਕਰਾਉਣ ਲਈ ਗਿਆ ਤਾਂ, ਵੱਜਣ ਘੱਟ ਸੀ ਤੇ ਮੈਂ ਕਿਹਾ ਮੈਂ ਦੂਜੇ ਕੰਡੇ 'ਤੇ ਵੱਜਣ ਕਰਾਉਣਾ ਹੈ ਤੇ ਮੈਂ ਗੱਡੀ ਲੇ ਕੇ ਰਿਲਾਇੰਸ ਵਾਲੇ ਪੈਟਰੋਲ ਪੰਪ ਕੋਲ ਲੇ ਆਇਆ ਤੇ ਉਕਤ ਵਿਅਕਤੀ ਉਸ ਦੇ ਮਗਰ ਆ ਗਏ ਤੇ ਉਸ ਨਾਲ ਕੁੱਟ ਮਾਰ ਕਰਨ ਲੱਗੇ, ਤੇ ਉਸ ਦਾ ਟਰਾਲਾ ਵੀ ਲੇ ਗਏ।
ਚੌਥੀ ਲੜਾਈ ਵਿੱਚ ਜ਼ਖ਼ਮੀ ਜੇਰੇ ਇਲਾਜ ਸਿੰਧਬਾਜ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਪੋਜੇ ਕੇ ਨੇ ਦੱਸਿਆ ਕਿ ਕੱਲ ਰਾਤ ਨਵੀਂ ਦਾਣਾ ਮੰਡੀ ਵਿੱਚ ਉਸ ਦੇ ਚਾਚੇ ਦੇ ਲੜਕੇ ਨਾਲ ਕਿਸੇ ਦਾ ਝਗੜਾ ਹੋ ਗਿਆ, ਤੇ ਉਥੇ ਖੜੇ ਲੋਕਾਂ ਨੇ ਸਭ ਨੂੰ ਚੁੱਪ ਕਰਾ ਦਿੱਤਾ ਤੇ ਅੱਜ ਸਵੇਰੇ ਜਦੋਂ ਉਹ ਦੁਕਾਨ 'ਤੇ ਬੈਠੇ ਹੋਏ ਸਨ, ਤਾਂ ਉਕਤ ਵਿਅਕਤੀ 15-20 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਨਾਲ ਲੇ ਕੇ ਆ ਗਿਆ ਤੇ ਉਨਾਂ 'ਤੇ ਹਮਲਾ ਕਰ ਦਿੱਤਾ ਤੇ ਜਿਸ ਦੌਰਾਣ ੳ ਹ ਗੰਭੀਰ ਜ਼ਖਮੀ ਹੋ ਗਿਆ।

No comments:

Post Top Ad

Your Ad Spot