ਸਵ. ਆਸ਼ਾ ਰਾਣੀ ਬਣੇ 305ਵੇਂ ਨੇਤਰਦਾਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 April 2017

ਸਵ. ਆਸ਼ਾ ਰਾਣੀ ਬਣੇ 305ਵੇਂ ਨੇਤਰਦਾਨੀ

ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)-ਨੇਤਰਦਾਨ ਸੇਵਾ ਸੰਮਤੀ ਅਤੇ ਅਰੋੜਵੰਸ਼ ਸਭਾ ਵਲੋਂ ਚਲਾਈ ਗਈ ਨੇਤਰਦਾਨ ਮੁਹਿੰਮ ਤਹਿਤ ਸਥਾਨਕ ਗਾਂਧੀ ਨਗਰ ਦੀ ਸਵ. ਆਸ਼ਾ ਰਾਣੀ (60) ਪਤਨੀ ਮੋਹਨ ਲਾਲ ਕਾਮਰਾ ਨੇ ਆਪਣੀ ਮੌਤ ਤੋਂ ਬਾਅਦ ਸਵੈ-ਇੰਛਾ ਅਨੁਸਾਰ ਨੇਤਰਦਾਨ ਕਰ ਸੁਸਾਇਟੀ ਦੇ 305ਵੇਂ ਨੇਤਰਦਾਨੀ ਬਣ ਗਏ ਹਨ । ਨੇਤਰਦਾਨ ਸੇਵਾ ਸੰਮਤੀ ਦੇ ਆਹੁਦੇਦਾਰ ਰੰਜੀਵ ਦਹੂਜਾ ਨੇ ਦੱਸਿਆ ਕਿ ਮ੍ਰਿਤਕ ਆਸ਼ਾ ਰਾਣੀ ਦੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਅਨੁਸਾਰ ਅੱਜ ਨੇਤਰਦਾਨ ਸੇਵਾ ਸੰਮਤੀ ਦੇ ਆਹੁਦੇਦਾਰ ਡਾ. ਹਰਦੀਪ ਸਿੰਘ, ਡਾ. ਪਵਨ ਕਾਮਰਾ ਨੇ ਆਸ਼ਾ ਰਾਣੀ ਦੀਆਂ ਅੱਖਾਂ ਲੈਣ ਤੋਂ ਬਾਅਦ ਡੇਰਾ ਸੱਚਾ ਸੋਦਾ ਆਈ ਬੈਂਕ ਸਿਰਸਾ (ਹਰਿਆਣਾ) ਭੈਜ ਦਿੱਤੀਆਂ ਹਨ । ਇਸ ਮੌਕੇ ਉਨਾਂ ਦੇ ਨਾਲ ਪ੍ਰੈਮ ਵਾਟਸ, ਅਸ਼ਵਨੀ ਮਦਾਨ, ਮੋਹਨ ਲਾਲ ਡੰਗ, ਸ਼ੇਖਰ ਬੱਬਰ, ਰਕੇਸ਼ ਕੁਮਾਰ ਅਤੇ ਰੰਜੀਵ ਦਹੂਜਾ ਆਦਿ ਮੌਜੂਦ ਸਨ।

No comments:

Post Top Ad

Your Ad Spot