ਬੀ.ਐਸ.ਐਫ. ਵਲੋਂ 26 ਕਰੋੜ ਦੀ ਹੈਰੋਇਨ ਬਰਾਮਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 6 April 2017

ਬੀ.ਐਸ.ਐਫ. ਵਲੋਂ 26 ਕਰੋੜ ਦੀ ਹੈਰੋਇਨ ਬਰਾਮਦ

ਪਕੜੀ ਗਈ ਹੈਰੋਇਨ ਅਤੇ ਨਾਲ ਬੈਠੇ ਕਮਾਂਡੇਂਟ ਐਚ.ਪੀ.ਐਸ. ਸੋਹੀ ਅਤੇ ਹੋਰ ਅਧਿਕਾਰੀ
ਜਲਾਲਾਬਾਦ, 6 ਮਾਰਚ (ਬਬਲੂ ਨਾਗਪਾਲ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਭਾਰਤ ਵਿਚ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਅੱਜ ਸਵੇਰੇ ਤੜਕਸਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਨਾਕਾਮ ਕਰਦਿਆਂ 5 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 26 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਨਕਾਰੀ ਦਿੰਦਿਆਂ ਫਲੀਆਂ ਵਾਲਾ-2 ਬਟਾਲੀਅਨ ਦੇ ਕਮਾਂਡੇਂਟ ਐਚ.ਪੀ.ਐਸ. ਸੋਹੀ ਨੇ ਦੱਸਿਆ ਕਿ ਭਾਰਤ-ਪਾਕ ਸੀਮਾ ਫਸਲ ਦੀ ਪੱਕਾਈ ਸਮੇਂ ਸਮੱਗਲਰਾਂ ਦੀਆਂ ਗਤੀਵਿਧੀਆਂ ਵੱਧ ਜਾਂਦੀਆਂ ਹਨ ਅਤੇ ਇਨਾਂ ਗਤੀਵਿਧੀਆਂ ਤੇ ਨਜਰ ਰੱਖਣ ਲਈ ਸਾਡੇ ਜਵਾਨਾਂ ਵਲੋਂ ਮੁਸ਼ਤੈਦੀ ਨਾਲ ਕੰਮ ਕੀਤਾ ਜਾਂਦਾ ਹੈ। 5 ਅਤੇ 6 ਅਪ੍ਰੈਲ ਦੀ ਦਰਮਿਆਨੀ ਰਾਤ ਪੋਸਟ ਜੋਗਾ ਫੌਜਾ ਸਿੰਘ ਐਕਸ-2 ਬਟਾਲੀਅਨ, ਸੈਕਟਰ ਅਬੋਹਰ ਵਿੱਚ ਬੀਐਸਐਫ ਦੇ ਜਵਾਨ ਨੇ ਪਾਕਿਸਤਾਨ ਸੀਮਾ ਤੋਂ ਭਾਰਤ ਸੀਮਾ ਅੰਦਰ ਸਮੱਗਲਿੰਗ ਕਰਨ ਦਾ ਮੰਸ਼ਾ ਨਾਲ ਕੁੱਝ ਤਸਕਰਾਂ ਦੀ ਹਲਚਲ ਦੇਖੀ। ਇਸ ਤੋਂ ਬਾਅਦ ਜਵਾਨ ਵਲੋਂ ਦੋ ਰਾਉਂਡ ਫਾਇਰ ਕੀਤੇ ਗਏ ਅਤੇ ਇਸ ਤੋਂ ਬਾਅਦ ਤਸਕਰ ਮੌਕੇ ਤੋਂ ਫਰਾਰ ਹੋ ਗਏ। ਪਰ ਵੀਰਵਾਰ ਸਰਚ ਆਪਰੇਸ਼ਨ ਕੀਤਾ ਗਿਆ ਤਾਂ ਉਥੋਂ 5 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ। ਜਿੰਨਾਂ ਵਜਨ 5.30ਕੇਜੀ ਸੀ ਅਤੇ ਇਸਦੀ ਕੀਮਤ ਅੰਤਰਾਸ਼ਟਰੀ ਬਜਾਰ ਵਿੱਚ ਕਰੀਬ 26 ਕਰੋੜ ਰੁਪਇਆ ਹੈ।

No comments:

Post Top Ad

Your Ad Spot