ਜੇ.ਈ.ਈ ਮੈਨ 2017 ਦੇ ਨਤੀਜਿਆਂ ਵਿੱਚ ਚਮਕੇ ਸੇਂਟ ਸੋਲਜਰ ਵਿਦਿਆਰਥੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਜੇ.ਈ.ਈ ਮੈਨ 2017 ਦੇ ਨਤੀਜਿਆਂ ਵਿੱਚ ਚਮਕੇ ਸੇਂਟ ਸੋਲਜਰ ਵਿਦਿਆਰਥੀਆਂ

ਜਲੰਧਰ 28 ਅਪ੍ਰੈਲ (ਗੁਰਕੀਰਤ ਸਿੰਘ)- ਜਵਾਇੰਟ ਇੰਟਰੈਂਸ ਐਗਜਾਮੀਨੇਸ਼ਨ (ਜੇ.ਈ.ਈ) ਮੈਨ 2017 ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਚੰਗੇ ਅੰਕਾਂ ਨਾਲ ਪਾਸ ਕਰ ਸੰਸਥਾ ਦਾ ਨਾਮ ਰੌਸ਼ਨ ਕੀਤਾ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ ਨੇ ਗਰਵ ਦੇ ਨਾਲ ਦੱਸਿਆ ਕਿ ਸੇਂਟ ਸੋਲਜਰ ਦੇ 13 ਵਿਦਿਆਰਥੀਆਂ ਜਿਸ ਵਿੱਚ ਨਿਮੀਸ਼ ਗੁਪਤਾ ਨੇ 14944ਰੈਂਕ, ਜਗਨੂਰ ਸਿੰਘ ਨੇ 15345 ਰੈਂਕ, ਨਾਮਿਤ ਕੁਮਾਰ ਦੁਗਲ ਨੇ 17387 ਰੈਂਕ, ਹਿਮਾਂਸ਼ੁ ਕਵਾਤਰਾ ਨੇ 37000 ਰੈਂਕ, ਇਸ਼ਾਨ ਸਪਰਾ ਨੇ 54583 ਰੈਂਕ, ਅਲਕਾ ਨੇ 69543ਰੈਂਕ ਕਸ਼ਿਸ਼ ਕਲਸੀ ਨੇ 81000 ਰੈਂਕ, ਵਿਸ਼ਾਲੀ ਨੇ 97642 ਰੈਂਕ, ਸੁਪ੍ਰੀਤ ਕੌਰ ਨੇ 559641, ਪ੍ਰਾਂਸ਼ੂ ਸ਼ਰਮਾ ਨੇ 166 ਅੰਕ, ਸਾਕਸ਼ੀ ਨੇ 140ਅੰਕ, ਪਾਰਸ ਸੈਣੀ ਨੇ 123 ਅੰਕ, ਰਿਆ ਸ਼ਰਮਾ ਨੇ 84 ਅੰਕ ਪ੍ਰਾਪਤ ਕੀਤੇ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ, ਪ੍ਰੌ.ਚੇਅਰਮੈਨ ਪ੍ਰਿੰਸ ਚੋਪਵਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਗਰੁੱਪ ਦੇ ਨਤੀਜੇ ਹਮੇਸ਼ਾ ਚੰਗੇ ਰਹੇ ਹਨ ਇਸੇ ਕਾਰਨ ਇਹ ਲੋਕਾਂ ਵਿੱਚ ਦਾਖਿਲੇ ਲਈ ਪਹਿਲੀ ਪਸੰਦ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਇੰਸਟੀਚਿਊਟ ਕਦੇ ਗੁਣਵਕਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਅਤੇ ਇੱਥੇ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਉਨਾਂ ਦੀ ਪ੍ਰਤੀਭਾ ਨੂੰ ਇਸ ਪ੍ਰਕਾਰ ਸੀਂਚਿਆ ਹੈ ਕਿ ਉਹ ਅੱਗੇ ਚੱਲਕੇ ਇੱਕ ਚੰਗੇ ਨਾਗਰਿਕ ਬਣਾ ਸਕਣ।ਇਸ ਮੌਕੇ ਉੱਤੇ ਸ਼੍ਰੀ ਚੋਪੜਾ ਅਤੇ ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।

No comments:

Post Top Ad

Your Ad Spot