ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ 19 ਅਪ੍ਰੈਲ ਨੂੰ ਮਨਾਈ ਜਾਵੇਗੀ ਵਿਸਾਖੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 14 April 2017

ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ 19 ਅਪ੍ਰੈਲ ਨੂੰ ਮਨਾਈ ਜਾਵੇਗੀ ਵਿਸਾਖੀ

ਸਾਰਾ ਸਮਾਗਮ ਮਲਟੀਕਲਚਰਲ ਰੱਖਿਆ ਗਿਆ ਹੈ
 
ਆਕਲੈਂਡ-14 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਵਲਿੰਗਟਨ ਸਥਿਤ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਇਸ ਵਾਰ ਫਿਰ 19 ਅਪ੍ਰੈਲ ਨੂੰ ਵਿਸਾਖੀ ਮਨਾਈ ਜਾ ਰਹੀ ਹੈ। ਸ਼ਾਮ 5.30 ਤੋਂ 7.30 ਤੱਕ ਚੱਲਣ ਵਾਲੇ ਇਸ ਵਿਸਾਖੀ ਸਮਾਗਮ ਨੂੰ ਭਾਰਤ ਦੇ ਸਾਂਝੇ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿਚ ਮੁੱਖ ਮਹਿਮਾਨ ਦੇਸ਼ ਦੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਸਾਹਿਬਾ ਜੂਥਿਤ ਕੌਲਿਨ ਹੋਵੇਗੀ ਜਦ ਕਿ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਸਮੇਤ ਦੂਸਰੇ ਸਾਂਸਦ ਵੀ ਹਾਜ਼ਿਰ ਹੋਣਗੇ। ਏਥਨਕ ਕਮਿਊਨਿਟੀ ਮਾਮਲਿਆਂ ਬਾਰੇ ਪ੍ਰਾਈਵੇਟ ਸੈਕਰੇਟੇਰੀ ਸ੍ਰੀ ਬ੍ਰੈਟ ਹੱਡਸਨ ਵੀ ਇਸ ਮੌਕੇ ਸੰਬੋਧਨ ਹੋਣਗੇ। ਸਭਿਆਚਾਰਕ ਵੰਨਗੀਆਂ ਦੇ ਵਿਚ ਪੰਜਾਬ ਦੇ ਲੋਕ ਨਾਚ ਗਿੱਧਾ ਭੰਗੜਾ, ਆਸਾਮ ਦਾ ਬੀਹੂ ਡਾਂਸ, ਉੜੀਸਾ ਦਾ ਉਡੀਸੀ, ਆਂਧਰਾ ਦਾ ਬੂਟਾ ਬੋਮਾਲੂ ਅਤੇ ਤਾਮਿਲਨਾਡੂ ਦਾ ਲੋਕ ਨਾਚ ਵੀ ਪੇਸ਼ ਕੀਤਾ ਜਾਵੇਗਾ। ਵਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨਰ ਵੀ ਇਸ ਮੌਕੇ ਪਹੁੰਚ ਰਹੇ ਹਨ ਅਤੇ ਪੂਰੇ ਦੇਸ਼ ਤੋਂ ਕਈ ਸਾਰੇ ਲੋਕ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ।

No comments:

Post Top Ad

Your Ad Spot