ਸੇਂਟ ਸੋਲਜਰ ਨੇ ਐਮ.ਬੀ.ਏ ਵਿਦਿਆਰਥੀ ਨੂੰ ਦਿੱਤੀ 15000 ਦੀ ਸਕਾਲਰਸ਼ਿਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 April 2017

ਸੇਂਟ ਸੋਲਜਰ ਨੇ ਐਮ.ਬੀ.ਏ ਵਿਦਿਆਰਥੀ ਨੂੰ ਦਿੱਤੀ 15000 ਦੀ ਸਕਾਲਰਸ਼ਿਪ

ਜਲੰਧਰ 26 ਅਪ੍ਰੈਲ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਪ੍ਰਤੀ ਲਗਨ ਅਤੇ ਸਿੱਖਿਆ ਦੇ ਨਾਲ ਜੋੜਣ ਦੇ ਮੰਤਵ ਨਾਲ ਹਰ ਸਾਲ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਦੀ ਸਕਾਲਰਸ਼ਿਪ ਦੇਕੇ ਆਰਥਿਕ ਮਦਦ ਕੀਤੀ ਜਾਂਦੀ ਹੈ। ਇਸਦੇ ਚਲਦੇ ਸੇਂਟ ਸੋਲਜਰ ਗਰੁੱਪ ਵਲੋਂ ਇੰਸਟੀਚਿਊਟ ਆਫ ਇੰਜੀਨਿਅਰਿੰਗ ਟੈਕਨੋਲਾਜੀ ਐਂਡ ਮੈਨੇਜਮੈਂਟ ਦੇ ਐਮ.ਬੀ.ਏ ਚੌਥੇ ਸੈਮੇਸਟਰ ਦੇ ਵਿਦਿਆਰਥੀ ਰਵੀ ਨੂੰ 15000 ਦੀ ਸਕਾਲਰਸ਼ਿਪ ਦਿੱਤੀ ਗਈ। ਰਵੀ ਦੇ ਘਰ ਦੇ ਹਾਲਾਤ ਕਮਜੋਰ ਹੋਣ ਦੇ ਕਾਰਣ ਉਹ ਦਾ ਭੁਗਤਾਨ ਨਹੀਂ ਕਰ ਸਕਦਾ ਸੀ ਜਿਸ ਲਈ ਰਵੀ 3 ਸੈਮੇਸਟਰ ਦੀ ਵੀ ਕਾਫੀ ਫੀਸ ਨਹੀ ਦੇ ਪਾਇਆ ਸੀ ਅਤੇ ਉਸਨੂੰ 40000 ਦੀ ਸਕਾਲਰਸ਼ਿਪ ਦਿੱਤੀ ਗਈ ਸੀ।ਵਿਦਿਆਰਥੀ ਦੀ ਪੜਾਈ ਦੇ ਪ੍ਰਤੀ ਸੱਚੀ ਲਗਨ ਨੂੰ ਦੇਖਦੇ ਹੋਏ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ ਵਲੋਂ ਸਕਾਲਰਸ਼ਿਪ ਦਾ ਚੈਕ ਭੇਂਟ ਕੀਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਮਨ ਲਗਾਕੇ ਪੜਾਈ ਕਰਣ ਅਤੇ ਮਾਤਾ, ਪਿਤਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਨਾਲ ਹੈ ਅਤੇ ਵਿਦਿਆਰਥੀਆਂ ਦੀ ਜੋ ਵੀ ਜਰੂਰਤਾਂ ਹਨ ਉਨ੍ਹਾਂਨੂੰ ਜਰੂਰ ਪੂਰਾ ਕਰਦਾ ਹੈ।

No comments:

Post Top Ad

Your Ad Spot