ਯੂਥ ਵੀਰਾਂਗਣਾ ਨੇ ਸਮਾਜਿਕ ਬੁਰਾਈਆਂ ਖਿਲਾਫ ਕੱਢੀ ਰੈਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 March 2017

ਯੂਥ ਵੀਰਾਂਗਣਾ ਨੇ ਸਮਾਜਿਕ ਬੁਰਾਈਆਂ ਖਿਲਾਫ ਕੱਢੀ ਰੈਲੀ

ਜਲਾਲਾਬਾਦ 23 ਮਾਰਚ (ਬਬਲੂ ਨਾਗਪਾਲ)-ਇਕਾਈ ਤਾਰੇ ਵਾਲਾ ਦੀਆਂ ਯੂਥ ਵੀਰਾਂਗਣਾ ਨੇ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ। ਇਹ ਰੈਲੀ ਪਿੰਡ ਕਾਠਗੜ 'ਚ ਕੱਢੀ ਗਈ, ਇਸ ਰੈਲੀ ਨੂੰ ਪਿੰਡ ਦੀ ਮੈਂਬਰ ਪੰਚਾਇਤ ਮਨਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਣਾ ਕਰਦਿਆਂ ਯੂਥ ਵੀਰਾਂਗਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਵੀਰਾਂਗਣਾ ਵਲੋਂ ਅਜਿਹੀਆਂ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਸਮੇਂ ਦੀ ਲੋੜ ਹੈ ਤੇ ਅਜਿਹੀਆਂ ਰੈਲੀਆਂ ਨਾਲ ਲੋਕਾਂ 'ਚ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਅਜਿਹੀਆਂ ਰੈਲੀਆਂ ਸਮੇਂ-ਸਮੇਂ 'ਤੇ ਹੁੰਦੀਆਂ ਰਹਿਣੀਆਂ ਚਾਹੀ ਦੀਆਂ ਹਨ। ਇਸ ਰੈਲੀ ਦੌਰਾਣ ਵੀਰਾਂਗਣਾ ਦੇ ਹੱਥਾਂ 'ਚ ਭਰੂਣ ਹੱਤਿਆ, ਨਸ਼ੇ ਅਤੇ ਦਹੇਜ ਪ੍ਰਥਾ ਨੂੰ ਖਤਮ ਕਰਨ ਵਾਲੇ ਸਲੋਗਨ ਫੜੇ ਹੋਏ ਸਨ, ਇਸ ਦੌਰਾਣ ਵੀਰਾਂਗਣਾ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੈਰਣਾ ਦਿੱਤੀ ਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਵਾਲੀਆਂ ਤਸਵੀਰਾਂ ਦਿਖਾ ਕੇ ਨਸ਼ੇ ਦੇ ਸ਼ਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ, ਉਨਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਜੇ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਤਾਂ ਸਾਡੇ ਦੇਸ਼ ਦਾ ਭਵਿੱਖ ਖੁਸ਼ਹਾਲ ਹੋਏਗਾ। ਇਸ ਮੌਕੇ ਬੱਚਿਆਂ ਨੇ ਸੋਂਹ ਚੁੱਕ ਕੇ ਪ੍ਰਣ ਲਿਆ ਕਿ ਉਹ ਆਪਣੀ ਜਿੰਦਗੀ 'ਚ ਕਦੇ ਵੀ ਨਸ਼ਾ ਨਹੀ ਕਰਨਗੇ ਤੇ ਹੋਰਣਾ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਗੇ ਤੇ ਨੌਜਵਾਨ ਪੀੜੀ ਨੂੰ ਵੀ ਨਸ਼ੀਆਂ, ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਵਰਗੀਆਂ ਲਾਹਨਤਾਂ ਦੇ ਖਿਲਾਫ ਡਟ ਕੇ ਰਹਿਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਕਮਲ ਰਾਣੀ, ਸੰਤੋਸ਼ ਰਾਣੀ, ਅਨੀਤਾ ਰਾਣੀ, ਪਰਮਜੀਤ ਕੌਰ, ਨੀਸ਼ਾ ਰਾਣੀ ਆਦਿ ਹਾਜ਼ਰ ਸਨ।

No comments:

Post Top Ad

Your Ad Spot