ਮੈੜੀ ਸਾਹਿਬ ਗਿਆ ਵਿਅਕਤੀ ਭੇਦਭਰੀ ਹਲਾਤ 'ਚ ਲਾਪਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 March 2017

ਮੈੜੀ ਸਾਹਿਬ ਗਿਆ ਵਿਅਕਤੀ ਭੇਦਭਰੀ ਹਲਾਤ 'ਚ ਲਾਪਤਾ

ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਫ਼ਾਜ਼ਿਲਕਾ ਦੇ ਪਿੰਡ ਆਹਲ ਬੋਦਲਾ ਤੋਂ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗਿਆ ਇਕ ਵਿਅਕਤੀ ਭੇਦਭਰੀ ਹਲਾਤ 'ਚ ਲਾਪਤਾ ਹੋ ਗਿਆ। ਲਾਪਤਾ ਹੋਏ ਵਿਅਕਤੀ ਦੇ ਭਤੀਜੇ ਛਿਦਰ ਸਿੰਘ, ਬੇਟੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਨਰਾਇਣ ਸਿੰਘ ਪੁੱਤਰ ਕਰਤਾਰ ਸਿੰਘ ਜੋ ਆਪਣੇ ਬੇਟੇ ਬਲਜੀਤ ਸਿੰਘ, ਭਤੀਜੇ ਇਕਬਾਲ ਸਿੰਘ ਤੇ ਆਪਣੇ ਗੁਆਂਢੀਆਂ ਨਾਲ ਮਿਲ ਕੇ ਬਾਬਾ ਵਡਭਾਗ ਸਿੰਘ ਦੇ ਡੇਰੇ 'ਤੇ 12 ਮਾਰਚ ਨੂੰ ਗਿਆ ਸੀ। ਜਿਸ ਦੇ ਜਿੱਥੇ ਉਹ 13 ਮਾਰਚ ਨੂੰ ਲੰਗਰ ਖਾਣ ਲਈ ਗਿਆ ਤੇ ਵਾਪਸ ਨਹੀਂ ਪਰਤਿਆ। ਜਿਸ ਸਬੰਧੀ ਉਨਾਂ ਮੈੜੀ ਸਾਹਿਬ, ਅੰਬ ਸਾਹਿਬ ਜ਼ਿਲਾ ਊਨਾ ਹਿਮਾਚਲ ਪ੍ਰਦੇਸ਼ ਵਿਖੇ ਕਈ ਥਾਵਾਂ 'ਤੇ ਗੁੰਮ ਹੋਏ ਨਰਾਇਣ ਸਿੰਘ ਦੀ ਤਲਾਸ਼ ਕੀਤੀ ਪਰ ਨਹੀ ਮਿਲਿਆ, ਜਿਸ ਬਾਰੇ ਉਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

No comments:

Post Top Ad

Your Ad Spot