ਨਸ਼ੇੜੀ ਡਰਾਇਵਰ ਨੇ ਟਰੱਕ ਵਾੜਿਆ ਖੇਤਾਂ ਵਿੱਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 March 2017

ਨਸ਼ੇੜੀ ਡਰਾਇਵਰ ਨੇ ਟਰੱਕ ਵਾੜਿਆ ਖੇਤਾਂ ਵਿੱਚ

ਜਲਾਲਾਬਾਦ 8 ਮਾਰਚ (ਬਬਲੂ ਨਾਗਪਾਲ)-ਐੱਫ.ਐੱਫ ਰੋਡ 'ਤੇ ਪੈਂਦੇ ਪਿੰਡ ਪਿੰਡੀ ਦੇ ਕੋਲ ਇੱਕ ਨਸ਼ੇੜੀ ਡਰਾਇਵਰ ਨੇ ਟਰੱਕ ਖੇਤਾਂ ਵਿੱਚ ਵਾੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗਿਰਾਂ ਨੇ ਦੱਸਿਆ ਕਿ ਡਰਾਇਵਰ ਟਰੱਕ ਬਹੁਤ ਤੇਜ ਲੇ ਕੇ ਆ ਰਿਹਾ ਸੀ ਤੇ ਪਹਿਲਾਂ ਇਹ ਇੱਕ ਅਲਟੋ ਕਾਰ ਵਿੱਚ ਤੇ ਬਾਅਦ ਵਿੱਚ ਇੱਕ ਬੁਲਟ ਮੋਟਰਸਾਇਕਲ ਵਿੱਚ ਵੱਜਨ ਲੱਗਿਆ ਸੀ, ਉਨਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਉਸ ਤੋਂ ਬਾਅਦ ਇਹ ਟਰੱਕ ਖੇਤਾਂ ਵਿੱਚ ਜਾ ਕੇ ਇੱਕ ਸਫੇਦੇ ਦੇ ਦਰਖਤ ਵਿੱਚ ਜਾ ਵੱਜਿਆ ਤੇ ਟੱਕਰ ਇਨੀ ਜਬਰਦਸਤ ਸੀ ਕਿ ਸਫੇਦੇ ਦਾ ਦਰਖਤ ਟੁੱਟ ਕੇ ਡਿੱਗ ਪਿਆ ਅਤੇ ਡਰਾਇਵਰ ਸਟੇਰਿੰਗ ਦੇ ਵਿੱਚ ਫੱਸ ਗਿਆ, ਜਿਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਤੇ ਮੌਕੇ 'ਤੇ ਪੁਲਸ ਪਹੁੰਚ ਗਈ ਤੇ ਡਰਾਇਵਰ ਨੂੰ ਹਿਰਾਸਤ ਵਿੱਚ ਲੇ ਲਿਆ।

No comments:

Post Top Ad

Your Ad Spot