ਜੀ.ਏ. ਸੁਖਵਿੰਦਰ ਸਿੰਘ ਨਾਲ ਮਾਰਕੁੱਟ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਮੁਲਾਜਮ ਜੱਥੇਬੰਦੀਆਂ ਹੋਈਆਂ ਸਰਗਰਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 March 2017

ਜੀ.ਏ. ਸੁਖਵਿੰਦਰ ਸਿੰਘ ਨਾਲ ਮਾਰਕੁੱਟ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਮੁਲਾਜਮ ਜੱਥੇਬੰਦੀਆਂ ਹੋਈਆਂ ਸਰਗਰਮ

ਜੁਆਇਟ ਐਕਸ਼ਨ ਕਮੇਟੀ ਦਾ ਕੀਤਾ ਗਠਨ
ਜਲਾਲਾਬਾਦ ਵਿਖੇ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਰੋਸ ਪ੍ਰਗਟਾਉਦੇ ਅਤੇ ਡੀ.ਐਸ.ਪੀ. ਅਸ਼ੋਕ ਕੁਮਾਰ ਸ਼ਰਮਾ ਗੱਲਬਾਤ ਕਰਦੇ
ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)-ਬੀਤੇ ਦਿਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਸੁਖਵਿੰਦਰ ਸਿੰਘ ਦੀ ਮਾਰਕੁੱਟ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਖ ਵੱਖ ਜੱਥੇਬੰਦੀਆਂ ਵਲੋਂ ਅੱਜ ਜਲਾਲਾਬਾਦ ਸ਼ਹਿਰ ਦੇ ਬਜਾਰਾਂ ਵਿੱਚ ਮਾਰਚ ਕੱਢ ਕੇ ਰੋਸ ਪ੍ਰਗਟਾਇਆ ਗਿਆ। ਇਥੇ ਵਰਣਨਯੋਗ ਹੈ ਕਿ ਜੇ.ਈ. ਸੁਖਵਿੰਦਰ ਸਿੰਘ ਦੀ ਹਮਾਇਤ 'ਤੇ ਅੱਜ ਵੱਖ ਵੱਖ ਮੁਲਾਜਮ ਜੱਥੇਬੰਦੀਆਂ ਇਕੱਤਰ ਹੋਈਆਂ ਅਤੇ ਸਥਾਨਕ ਐਸ.ਡੀ.ਐਮ. ਨੂੰ ਉਨਾਂ ਦੇ ਦਫਤਰ ਵਿੱਚ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਮਿਲਣ ਲਈ ਪੁੱਜੇ ਪਰੰਤੂ ਐਸ.ਡੀ.ਐਮ. ਉਸ ਸਮੇਂ ਆਪਣੇ ਦਫਤਰ ਵਿੱਚ ਮੌਜੂਦ ਨਾ ਹੋਣ ਕਾਰਨ ਮੀਟਿੰਗ ਨਾ ਹੋ ਸਕੀ। ਇਥੇ ਪਹੁੰਚੇ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਰੋਸ ਦੇ ਚਲਦੇ ਵੱਡੀ ਗਿਣਤੀ ਵਿੱਚ ਇਕੱਤਰਤਾ, ਰੋਸ ਧਰਨੇ ਦਾ ਰੂਪ ਧਾਰਨ ਕਰ ਗਈ ਅਤੇ ਨਾਅਰੇਬਾਜੀ ਕਰਦੇ ਹੋਏ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਬਜਾਰਾਂ ਵਿੱਚੋਂ ਰੋਸ ਮਾਰਚ ਕਰਦੇ ਸਥਾਨਕ ਡੀ.ਐਸ.ਪੀ. ਦਫਤਰ ਪੁੱਜੇ। ਇਸ ਦੌਰਾਨ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਆਏ ਹੋਏ ਵਰਕਰਾਂ ਦੀ ਗੱਲ ਹਮਦਰਦੀ ਨਾਲ ਸੁਣਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਜੇ.ਈ. ਸੁਖਵਿੰਦਰ ਸਿੰਘ ਦੀ ਮਾਰਕੁੱਟ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਮੌਕੇ 'ਤੇ ਐਸ.ਐਚ.ਓ. ਤੇਜਿੰਦਰ ਸਿੰਘ ਥਾਨਾ ਸਿਟੀ ਨੂੰ ਮੌਕੇ 'ਤੇ ਬੁਲਾ ਕੇ ਜੇ.ਈ.ਦੀ ਮਾਰਕੁੱਟ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅੰਦਰ ਕੰਮ ਕਰਦੀਆਂ ਸਾਰੀਆਂ ਕੈਟਾਗਰੀਆਂ ਦੇ ਮੁਲਾਜਮਾਂ ਦੀ ਜੁਆਇਟ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਦੌਰਾਨ ਜੱਥੇਬੰਦੀਆਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਦੋ ਦਿਨ ਬਾਅਦ ਅਗਲੀ ਮੀਟਿੰਗ ਕਰਕੇ ਸਥਿਤੀ ਦਾ ਜਾਇਜਾ ਲੈ ਕੇ  ਜੇਕਰ ਇਨਸਾਫ ਨਾ ਮਿਲਿਆ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਪੁੱਜੇ ਮੁਲਾਜਮ ਯੂਨੀਅਨਾਂ ਦੇ ਨੁਮਾਇੰਦੇ ਵਿੱਚ ਜੈ.ਈ. ਐਸੋਸੀਏਸ਼ਨ ਤੋਂ ਰਜਿੰਦਰ ਕੁਮਾਰ ਸਚਦੇਵਾ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਪ.ਸ.ਸ.ਫ. ਅਤੇ ਮਨਸਟੀਰੀਅਲ ਆਗੂ ਹਰਭਜਨ ਸਿੰਘ ਖੁੰਗਰ,ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਜੋਨ ਪ੍ਰਧਾਨ ਕ੍ਰਿਸ਼ਨ ਬਲਦੇਵ, ਬੰਤਾ ਸਿੰਘ, ਅਮਰੀਕ ਸਿੰਘ, ਸਰਦੂਲ ਸਿੰਘ, ਪੰਜਾਬ ਸਟੇਟ ਕਰਮਚਾਰੀ ਦਲ ਦੇ ਭੁਪਿੰਦਰ ਸਿੰਘ, ਆਤਮਾ ਰਾਮ, ਅਮਰ ਸਿੰਘ ਬੇਦੀ, ਹਰਜੀਤ ਸਿੰਘ ਖਾਲਸਾ, ਫੁੱਮਣ ਸਿੰਘ, ਕੰਟਰੈਕਟ ਵਰਕਰਜ਼ ਯੂਨੀਅਨ ਬ੍ਰਾਂਚ ਜਲਾਲਾਬਾਦ ਦੇ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਜਿਲਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਦਫਤਰੀ ਸਕੱਤਰ ਸੁਖਚੈਨ ਸਿੰਘ ਸੋਢੀ, ਮਿੱਠਨ ਸਿੰਘ, ਗੋਰਵ ਕੁਮਾਰ, ਸਤਪਾਲ ਸਿੰਘ, ਮਹਿੰਦਰ ਸਿੰਘ ਮੰਨੇਵਾਲਾ ਆਦਿ ਮੌਜੂਦ ਸਨ। ਉਧਰ, ਦੂਜੇ ਪਾਸੇ ਡੀ.ਐਸ.ਪੀ. ਅਸ਼ੋਕ ਕੁਮਾਰ ਨੇ ਇਸ ਸਬੰਧ ਵਿੱਚ ਦੱਸਿਆ ਕਿ ਇਸ ਮਸਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

No comments:

Post Top Ad

Your Ad Spot