ਸ਼ਲਾਘਾਯੋਗ ਸੇਵਾਵਾਂ ਲਈ ਡਾ. ਸੁਖਬੀਰ ਸਿੰਘ ਬੱਲ ਕੇਂਦਰ ਸਰਕਾਰ ਵੱਲੋ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 March 2017

ਸ਼ਲਾਘਾਯੋਗ ਸੇਵਾਵਾਂ ਲਈ ਡਾ. ਸੁਖਬੀਰ ਸਿੰਘ ਬੱਲ ਕੇਂਦਰ ਸਰਕਾਰ ਵੱਲੋ ਸਨਮਾਨਿਤ

ਪੰਜਾਬ ਦੀ ਇਕੱਲੀ ਸਖਸ਼ਿਅਤ ਨੂੰ ਮਿਲਿਆਂ ਇਨੌਵੇਟਿਵ ਅਵਾਰਡ
ਜਲਾਲਾਬਾਦ, 8 ਮਾਰਚ ( ਬਬਲੂ ਨਾਗਪਾਲ)- ਨੈਸ਼ਨਲ ਯੁਨੀਵਰਸਿਟੀ ਆਫ਼ ਐਜੂਕੇਸ਼ਨ ਪਲਾਨਿੰਗ ਐਂਡ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਵੱਲੋ ਦੇਸ਼ ਭਰ ਦੇ ਕੁਝ ਖਾਸ ਅਤੇ ਚੁਣਿੰਦਾ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਉਹਨਾ ਦੁਆਰਾ ਕੀਤੇ ਇਨੌਵੇਟਿਵ ਕੰਮਾਂ ਅਤੇ ਉਚੇਰੀ ਸਿੱਖਿਆ ਸੇਵਾਵਾਂ ਲਈ ਸਨਮਾਨਿਤ ਕਰਨ ਦੇ ਲਈ ਮਿਤੀ 7 ਮਾਰਚ 2017 ਨੂੰ ਪ੍ਰਵਾਸੀ ਭਾਰਤੀ ਕੇਂਦਰ ਨਵੀਂ ਦਿੱਲੀ ਵਿੱਖੇ ਅਵਾਰਡ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਵਿੱਚ ਦੇਸ਼ ਭਰ ਦੇ ਵੱਖ ਵੱਖ ਰਾਜਾਂ ਤੋ ਆਏ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ ਜਾਵੇਦਕਰ ਵੱਲੋ ਸਨਮਾਨਿਤ ਕੀਤਾ ਗਿਆ। ਜ਼ਿਲਾ ਫਾਜਿਲਕਾ ਵਿੱਖੇ ਬਤੋਰ ਜਿਲਾ ਸਿੱਖਿਆ ਅਫ਼ਸਰ ਆਪਣੀਆਂ ਸ਼ਾਨਦਾਨ ਸੇਵਾਵਾਂ ਦੇਣ ਵਾਲੇ ਨੈਸ਼ਨਲ ਅਵਾਰਡੀ ਡਾ. ਸੁਖਬੀਰ ਸਿੰਘ ਬੱਲ ਨੂੰ ਵੀ ਉਨਾਂ ਦੁਆਰਾ ਕੀਤੇ ਗਏ ਇਨੋਵੇਟਿਵ ਕੰਮ ਲਈ ਇਸ ਰਾਸਟਰ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਪੰਜਾਬ ਰਾਜ ਦੇ ਪਹਿਲੇ ਜਿਲਾ ਸਿੱਖਿਆ ਅਫ਼ਸਰ ਦੇ ਤੋਰ ਤੇ ਇਹ ਸਨਮਾਨ ਹਾਸਿਲ ਕਰਕੇ ਡਾ. ਬੱਲ ਨੇ ਜ਼ਿਲਾ ਫਾਜਿਲਕਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲਾ ਫਾਜ਼ਿਲਕਾ ਵਿਖੇ ਆਪਣੇ ਸੇਵਾਕਾਲ ਦੋਰਾਨ ਡਾ. ਸੁਖਬੀਰ ਸਿੰਘ ਬੱਲ ਨੇ ਆਪਣੀ ਉਚੇਰੀ ਵਿਦਿਅਕਯੋਗਤਾ ਅਤੇ ਅਨਥਕ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇ ਆਯਾਮ ਕਾਇਮ ਕੀਤੇ ਅਤੇ ਇਹਨਾਂ ਉਪਰਾਲੇਆਂ ਕਰਕੇ ਉਹਨਾਂ ਨੂੰ 2012 ਵਿੱਚ ਸਟੇਟ ਅਵਾਰਡ ਅਤੇ 2015 ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਬੱਲ ਨੂੰ ਇਹ ਸਨਮਾਨ ਮਿਲਣ ਤੇ ਫਾਜ਼ਿਲਕਾ ਦੇ ਮੋਜੂਦਾ ਜ਼ਿਲਾ ਸਿੱਖਿਆ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਡਾ. ਬੱਲ ਅੱਜ ਜ਼ਿਲਾ ਫਰਿਦਕੋਟ ਵਿਖੇ ਆਪਣੀ ਸੇਵਾਵਾਂ ਦੇ ਰਹੇ ਹਨ ਪਰ ਉਹਨਾਂ ਨੂੰ ਇਹ ਅਵਾਰਡ ਫਾਜ਼ਿਲਕਾ ਵਿਖੇ ਕੀਤੇ ਸ਼ਾਨਦਾਰ ਕੰਮਾ ਸਦਕਾ ਹੀ ਮਿਲਿਆ ਹੈ। ਉਹਨਾਂ ਕਿਹਾ ਕਿ ਡਾ. ਬੱਲ ਇਕ ਮਿਹਨਤੀ ਅਤੇ ਯੋਗ ਅਧਿਕਾਰੀ ਹਨ ਅਤੇ ਫਾਜ਼ਿਲਕਾ ਦੇ ਅਧਿਆਪਕ ਅਤੇ ਵਿਦਿਆਰਥੀ ਹਮੇਸ਼ਾ ਉਹਨਾਂ ਦੇ ਮਾਰਗਦਰਸ਼ਨ ਦਾ ਪਾਲਣ ਕਰਨਗੇ। ਇਸ ਮੋਕੇ ਪੰਜਾਬ ਯੁਨੀਵਰਸਿਟੀ ਦੇ ਸੀਨੇਟਰ ਅਤੇ  ਪਿ੍ਰੰਸੀਪਲ ਸੰਦੀਪ ਧੁੜੀਆ, ਪਿ੍ਰੰਸੀਪਲ ਰਾਜੀਵ ਮੱਕੜ, ਪਿ੍ਰੰਸੀਪਲ ਰਮੇਸ ਚੁਚਰਾ, ਸੀਨੀਅਰ ਲੈਕਚਰਾਰ ਵਿਪਨ ਕਟਾਰੀਆ, ਸੀਨੀਅਰ ਲੈਕਚਰਾਰ ਅਰੂਣ ਲੁਣਾ ਅਤੇ ਹੋਰ ਸਾਥੀ ਅਧਿਕਾਰੀਆਂ ਨੇ ਡਾ. ਬੱਲ ਨੂੰ ਇਹ ਅਵਾਰਡ ਮਿਲਣ ਤੇ ਵਧਾਈ ਦਿੱਤੀ।

No comments:

Post Top Ad

Your Ad Spot