ਜਲਾਲਾਬਾਦ ''ਚ ਸੁਖਬੀਰ ਬਾਦਲ ਦੀ ਜਿੱਤ ਨੇ ਕੱਢੇ ਭਗਵੰਤ ਮਾਨ ਦੇ ਵੱਟ, ਪੁੱਠੀ ਸਾਬਤ ਕੀਤੀ ਕਿੱਕਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 March 2017

ਜਲਾਲਾਬਾਦ ''ਚ ਸੁਖਬੀਰ ਬਾਦਲ ਦੀ ਜਿੱਤ ਨੇ ਕੱਢੇ ਭਗਵੰਤ ਮਾਨ ਦੇ ਵੱਟ, ਪੁੱਠੀ ਸਾਬਤ ਕੀਤੀ ਕਿੱਕਲੀ

ਜਲਾਲਾਬਾਦ, 11 ਮਾਰਚ (ਬਬਲੂ ਨਾਗਪਾਲ)-ਅੱਜ ਤੱਕ ਹਰ ਸਟੇਜ ਤੋਂ ਅਕਾਲੀ ਵਿਰੋਧੀ ਬਿਆਨਬਾਜ਼ੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਆਪਣੀ ਬਹੁਚਰਚਿਤ ''ਕਿੱਕਲੀ ਕਲੀਰ ਦੀ, ਗੱਪ ਸੁਖਬੀਰ ਦੀ'' ਸੁਨਾਉਣਾ ਨਹੀਂ ਭੁੱਲਦੇ ਸਨ ਪਰ ਜਲਾਲਾਬਾਦ ਦੇ ਲੋਕਾਂ ਨੇ ਭਗਵੰਤ ਮਾਨ ਦੀ ਇਹ ਗੱਲ ਪੁੱਠੀ ਸਾਬਤ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਆਏ ਨਤੀਜਿਆਂ ''ਚ ਭਗਵੰਤ ਮਾਨ ਖੁਦ ਸੁਖਬੀਰ ਬਾਦਲ ਤੋਂ ਬੁਰੀ ਤਰਾਂ ਹਾਰ ਗਏ ਹਨ ਇਸ ਪਿੱਛੋਂ ਲੋਕ ਉਨਾਂ ਦੀ ਕਿੱਕਲੀ ਨੂੰ ਹੀ ਕੁਝ ਇਸ ਤਰਾਂ ਗੁਣਗੁਣਾਉਂਦੇ ਸੁਣੇ ਗਏ ''ਕਿੱਕਲੀ ਕਲੀਰ ਦੀ ਜਿੱਤ ਸੁਖਬੀਰ ਦੀ'' ਸੁਖਬੀਰ ਬਾਦਲ ਨੇ 18337 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਕੇ ਭਗਵੰਤ ਮਾਨ ਦੇ ਵੱਟ ਕਢਾ ਛੱਡੇ ਹਨ ਭਗਵੰਤ ਮਾਨ ਨੂੰ ਇਸ ਹਲਕੇ ਤੋਂ 50841 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ 27101 ਵੋਟਾਂ ਹਾਸਲ ਕਰਕੇ ਤੀਜੇ ਨੰਬਰ ''ਤੇ ਰਹੇ

No comments:

Post Top Ad

Your Ad Spot