ਸੇਂਟ ਸੋਲਜਰ ਵਿੱਚ ਐਸ.ਐਸ ਤਰੰਗ ਇੰਟਰ ਕਾਲਜ ਕਲਚਰਲ ਫੇਸਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 March 2017

ਸੇਂਟ ਸੋਲਜਰ ਵਿੱਚ ਐਸ.ਐਸ ਤਰੰਗ ਇੰਟਰ ਕਾਲਜ ਕਲਚਰਲ ਫੇਸਟ

ਫੈਸਟ ਵਿੱਚ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ
ਜਲੰਧਰ 23 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਿੱਚ ਐਸ.ਐਸ ਤਰੰਗ ਇੰਟਰ ਕਾਲਜ ਕਲਚਰਲ ਫੈਸਟ ਕਰਵਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਐਕਸ ਰਜਿਸਟਰਾਰ ਡਾ.ਇੰਦਰਜੀਤ ਸਿੰਘ, ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸੇਂਟ ਸੋਲਜਰ ਡਿਗਰੀ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ, ਕਾਲਜ ਡਾਇਰੈਕਟਰ ਡਾ.ਕੇ.ਕੇ ਚਾਵਲਾ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਇਸ ਫੈਸਟ ਵਿੱਚ ਫੋਕ ਸਾਂਗ, ਕਵਿਸ਼ਰੀ, ਸੋਲੋ ਡਾਂਸ ਵੈਸਟਰਨ, ਸੋਲੋ ਸਾਂਗ ਬਾਲੀਵੁਲ, ਫੈਂਸੀ ਡ੍ਰੈਸ, ਭੰਗੜਾ (ਲੜਕੀਆਂ), ਭੰਗੜਾ (ਲੜਕੇ), ਰੰਗੋਲੀ, ਪੋਸਟਰ, ਕੋਲਾਜ ਮੈਕਿੰਗ ਆਦਿ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਕਾਲਜਾਂ ਦੀਆਂ 16 ਟੀਮਾਂ ਨੇ ਭਾਗ ਲਿਆ।ਫੈਸਟ ਵਿੱਚ ਸ਼ਹੀਦੇ-ਏ-ਆਜਾਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵਿਦਿਆਰਥੀਆਂ ਵਲੋਂ ਭਗਤ ਸਿੰਘ ਦੇ ਜੀਵਨ ਉੱਤੇ ਅਧਾਰਿਤ ਲ਼ਘੂਨਾਟਿਕਾ ਪੇਸ਼ ਕੀਤੀ ਗਈ।ਇਸ ਮੌਕੇ ਉੱਤੇ ਫੋਕ ਸਾਂਗ ਵਿੱਚ ਦੋਆਬਾ ਕਾਲਜ, ਐਚ.ਐਮ.ਵੀ ਨੇ ਪਹਿਲਾ, ਮਾਤਾ ਗੁਜਰੀ ਖਾਲਸਾ ਕਾਲਜ, ਐਨ.ਜੇ.ਐਸ.ਏ ਗੋਵਰਮੈਂਟ ਕਾਲਜ ਨੇ ਦੂਸਰਾ, ਜਨਤਾ ਕਾਲਜ, ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਨੇ ਤੀਸਰਾ, ਕਵਿਸ਼ਰੀ ਵਿੱਚ ਐਚ.ਐਮ.ਵੀ ਕਾਲਜ ਨੇ ਪਹਿਲਾ, ਸੇਂਟ ਸੋਲਜਰ ਕਾਲਜ ਦਾਨਿਸ਼ਮੰਦਾ ਨੇ ਦੂਸਰਾ, ਸੇਂਟ ਸੋਲਜਰ ਲਾਅ ਕਾਲਜ ਨੇ ਤੀਸਰਾ, ਸੋਲੋ ਡਾਂਸ ਵੈਸਟਰਨ ਵਿੱਚ ਟਵਿੰਕਲ ਐਚ.ਐਮ.ਵੀ ਨੇ ਪਹਿਲਾ, ਵਿਜੈ ਕੁਮਾਰ ਜ਼ੀ.ਐਨ ਨੈਸ਼ਨਲ ਕਾਲਜ ਨੇ ਦੂਸਰਾ, ਅਰਵਿੰਦ ਕੁਮਾਰ ਸੇਂਟ ਸੋਲਜਰ ਕਾਲਜ ਹਦਿਆਬਾਦ ਨੇ ਤੀਸਰਾ, ਸੋਲੋ ਡਾਂਸ ਬਾਲੀਵੁਡ ਵਿੱਚ ਅਰਚਨਾ ਐਚ.ਐਮ.ਵੀ ਨੇ ਪਹਿਲਾ, ਰਿਯਾ ਬੀ.ਡੀ ਆਰਿਆ ਨੇ ਦੂਸਰਾ, ਜੇਸਿਕਾ ਮੋਹਨ ਲਾਲ ਡੀ.ਏ.ਵੀ ਕਾਲਜ ਨੇ ਤੀਸਰਾ ਫੈਂਸੀ ਡ੍ਰੈਸ ਵਿੱਚ ਬਬਲੀ ਸੇਂਟ ਸੋਲਜਰ ਬਸਤੀ ਦਾਨਿਸ਼ਮੰਦਾ ਨੇ ਪਹਿਲਾ, ਪਰਦੀਪ ਸੇਂਟ ਸੋਲਜਰ ਕਾਲਜ ਹਾਦਿਆਬਾਦ ਨੇ ਦੂਸਰਾ, ਦੀਕਸ਼ਾ ਸੇਂਟ ਸੋਲਜਰ ਡਿਗਰੀ ਕਾਲਜ ਆਰ.ਈ.ਸੀ ਨੇ ਤੀਸਰਾ, ਰੰਗੋਲੀ ਵਿੱਚ ਕਮਲਜੀਤ ਜੀ.ਐਨ.ਐਨ ਫਾਰ ਵੋਮੈਨ ਨੇ ਪਹਿਲਾ, ਮੋਹਿਨੀ ਐਚ.ਐਮ.ਵੀ ਨੇ ਦੂਸਰਾ, ਦਿਲਪ੍ਰੀਤ ਜ਼ੀ.ਐਨ.ਐਨ ਕਾਲਜ ਨੇ ਤੀਸਰਾ, ਪੋਸਟਰ ਵਿੱਚ ਤਾਨਿਆ ਐਚ.ਐਮ.ਵੀ ਨੇ ਪਹਿਲਾ, ਜਸਪ੍ਰੀਤ ਸਿੰਘ ਮਾਤਾ ਗੁਜਰੀ ਖਾਲਸਾ ਕਾਲਜ ਨੇ ਦੂਸਰਾ, ਦਿਲਬਾਗ ਸੇਂਟ ਸੋਲਜਰ ਇੰਜੀਨਿਅਰਿੰਗ ਕਾਲਜ ਨੇ ਤੀਸਰਾ, ਕੋਲਾਜ ਮੈਕਿੰਗ ਵਿੱਚ ਦੀਪਕ ਦੋਆਬਾ ਕਾਲਜ ਨੇ ਪਹਿਲਾ, ਸਰਵਪ੍ਰਿਯਾ ਐਚ.ਐਮ.ਵੀ ਨੇ ਦੂਸਰਾ, ਮਨਪ੍ਰੂੀਤ ਸੇਂਟ ਸੋਲਜਰ ਬਸਤੀ ਦਾਨਿਸ਼ਮੰਦਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਆਏ ਹੋਏ ਮਹਿਮਾਨਾਂ ਅਤੇ ਚੇਅਰਮੈਨ ਸ਼੍ਰੀ ਚੋਪੜਾ ਵਲੋਂ ਜੈਤੂ ਰਹੇ ਸਭ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

No comments:

Post Top Ad

Your Ad Spot