ਸੇਂਟ ਸੋਲਜਰ ਨੇ ਦਿੱਤੀ ਵਿਦਿਆਰਥਣ ਨੂੰ 12,500 ਦੀ ਸਕਾਲਰਸ਼ਿਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 March 2017

ਸੇਂਟ ਸੋਲਜਰ ਨੇ ਦਿੱਤੀ ਵਿਦਿਆਰਥਣ ਨੂੰ 12,500 ਦੀ ਸਕਾਲਰਸ਼ਿਪ

ਜਲੰਧਰ 2 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਪੜ੍ਹਣ ਅਤੇ ਅੱਗੇ ਵੱਧਣ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸਿਸ ਜਿਵੇਂ ਇੰਜੀਨਿਅਰਿੰਗ, ਹੋਟਲ ਮੈਨੇਜਮੈਂਟ, ਲਾਅ, ਮੈਨੇਜਮੈਂਟ, ਜੀ.ਐਨ.ਐਮ, ਆਈ.ਟੀ.ਆਈ, ਫਾਰਮੈਂਸੀ, ਟੀਚਰ ਐਜੂਕੇਸ਼ਨ, ਡਿਗਰੀ ਕੋਰਸਿਸ ਆਦਿ ਦੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਉੱਤੇ ਸਕਾਲਰਸ਼ਿਪ ਦੇ ਨਾਲ ਸਹਾਇਤਾ ਪ੍ਰਦਾਨ ਕਰ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ ਇਸ ਨੂੰ ਅੱਗੇ ਵਧਾਉਂਦੇ ਹੋਏ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਿੱਚ ਐਮ.ਬੀ.ਏ ਚੌਥੇ ਸਮੈਸਟਰ ਦੀ ਵਿਦਿਆਰਥਣ ਪ੍ਰਿਯਾ ਦੀ ਆਰਥਿਕ ਰੂਪ ਵਿੱਚ ਮਦਦ ਕਰਦੇ ਹੋਏ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਪ੍ਰਿਯਾ ਨੂੰ 12,500 ਦੀ ਸਕਾਲਰਸ਼ਿਪ ਦਾ ਚੈਕ ਪ੍ਰਦਾਨ ਕਰਦੇ ਹੋਏ ਦੱਸਿਆ ਕਿ ਪ੍ਰਿਯਾ ਦੇ ਪਰਿਵਾਰ ਦੀ ਆਰਥਿਕ ਹਾਲਾਤ ਬਹੁਤ ਕਮਜੋਰ ਹਨ ਪਰ ਉਸ ਵਿੱਚ ਪੜ੍ਹਣ ਦੀ ਲਗਨ ਨੂੰ ਦੇਖਦੇ ਹੋਏ ਪ੍ਰਿਯਾ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ ਤਾਂਕਿ ਉਸਦੀ ਪੜਾਈ ਵਿੱਚ ਕੋਈ ਰੁਕਾਵਟ ਨਾ ਆ ਸਕੇ।ਵਿਦਿਆਰਥਣ ਨੇ ਸ਼੍ਰੀਮਤੀ ਚੋਪੜਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸੇਂਟ ਸੋਲਜਰ ਵਲੋਂ ਪਿਛਲੇ ਸਮੈਸਟਰਸ ਵਿੱਚ ਵੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਸੀ।

No comments:

Post Top Ad

Your Ad Spot