ਸੇਂਟ ਸੋਲਜਰ ਵਿੱਚ ਪੀ.ਟੀ.ਯੂ ਦੇ ਸਹਿਯੋਗ ਨਾਲ ਫੁਲਬਾਲ ਟੂਰਨਾਮੈਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਸੇਂਟ ਸੋਲਜਰ ਵਿੱਚ ਪੀ.ਟੀ.ਯੂ ਦੇ ਸਹਿਯੋਗ ਨਾਲ ਫੁਲਬਾਲ ਟੂਰਨਾਮੈਂਟ

ਰਾਮਗੜੀਆ ਕਾਲਜ ਦੀ ਟੀਮ ਨੂੰ ਹਰਾ ਸੇਂਟ ਸੋਲਜਰ ਦੀ ਟੀਮ 2-1 ਨਾਲ ਰਹੀ ਜੈਤੂ
ਜਲੰਧਰ 20 ਮਾਰਚ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਣ ਦੇ ਮੰਤਵ ਨਾਲ ਸੇਂਟ ਸੋਲਜ਼ਰ ਪਾਲੀਟੈਕਨਿਕ ਕਾਲਜ ਵਲੋਂ ਪੰਜਾਬ ਟੈਕਨਿਕਲ ਯੂਨੀਵਰਸਿਟੀ ਕਪੂਰਥਲਾ ਦੇ ਸਹਿਯੋਗ ਨਾਲ ਫੁਟਬਾਲ ਅਤੇ ਕ੍ਰਿਕੇਟ ਮੈਚ ਕਰਵਾਏ ਗਏ ਜਿਸਦਾ ਉਦਘਾਟਨ ਚੇਅਰਮੈਨ ਅਨਿਲ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਮਨਹਰ ਅਰੋੜਾ, ਕਾਲਜ ਡਾਇਰੈਕਟਰ ਡਾ.ਐਸ.ਪੀ.ਐਸ ਮਟਿਆਣਾ ਵਲੋਂ ਕੀਤਾ ਗਿਆ।ਫੁਲਬਾਲ ਮੈਚ ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਅਤੇ ਰਾਮਗੜੀਆ ਪਾਲੀਟੈਕਨਿਕ ਕਾਲਜ ਦੀਆਂ ਟੀਮਾਂ ਵਿੱਚ ਖੇਡਿਆ ਗਿਆ ਜਿਸ ਵਿੱਚ ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਦੀ ਟੀਮ 2-1 ਨਾਲ ਜੈਤੂ ਰਹੀ।ਇਸ ਤਰ੍ਹਾਂ ਕ੍ਰਿਕੇਟ ਟੂਰਨਾਮੈਂਟ ਦਾ ਮੈਚ ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਅਤੇ ਮੇਹਰ ਚੰਦ ਪਾਲੀਟੈਕਨਿਕ ਕਾਲਜ ਦੀਆਂ ਟੀਮਾਂ ਵਿੱਚ ਹੋਇਆ ਜਿਸ ਵਿੱਚ ਸੇਂਟ ਸੋਲਜਰ ਦੀ ਟੀਮ ਨੇ ਮੇਹਰ ਚੰਦ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਮੈਚ ਨੂੰ ਆਪਣੇ ਨਾਮ ਕੀਤਾ।ਚੇਅਰਮੈਨ ਸ਼੍ਰੀ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਇਸੇ ਤਰ੍ਹਾਂ ਹੀ ਲਗਨ ਨਾਲ ਖੇਡਣ ਅਤੇ ਆਪਣੀ ਖੇਡ ਨੂੰ ਵਧੀਆ ਕਰ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments:

Post Top Ad

Your Ad Spot