14 ਸਟੇਟਾਂ ਦੀਆਂ 46 ਟੀਮਾਂ ਨੇ ਲਿਆ ਭਾਗ
ਜਲੰਧਰ 17 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਲਾਅ ਕਾਲਜ ਵਿੱਚ ਪੰਜਵਾਂ ਸਵਰਗੀਏ ਸ਼੍ਰੀ ਆਰ.ਸੀ ਚੋਪੜਾ ਮੈਮੋਰਿਅਲ ਰਾਸ਼ਟਰੀ ਮੂਟ ਕੋਰਟ ਦੋ ਦਿਨਾਂ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ।ਇਸ ਰਾਸ਼ਟਰੀ ਮੂਟ ਕੋਰਟ ਮੁਕਾਬਲੇ ਵਿੱਚ 14 ਸਟੇਟਾਂ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਯੂ.ਪੀ, ਚੰਡੀਗੜ, ਤਾਮਿਲਨਾਡੂ, ਕਰਨਾਟਕਾ, ਗੁਜਰਾਤ, ਮਹਾਰਾਸ਼ਟਰ, ਉੜੀਸਾ, ਮੱਧਿਆ ਪ੍ਰਦੇਸ਼, ਭੋਪਾਲ ਆਦਿ ਕਾਲਜਿਸ, ਯੂਨੀਵਰਸਿਟੀਜ (ਨੈਸ਼ਨਲ ਲਾਅ ਯੂਨੀਵਰਸਿਟੀ, ਸੈਂਟਰਲਫ਼ਸਟੇਟ ਯੂਨੀਵਰਸਿਟੀ, ਪ੍ਰਾਇਵੇਟ ਯੂਨੀਵਰਸਿਟੀਜ) ਆਦਿ ਦੀਆਂ 46 ਟੀਮਾਂ ਨੇ ਭਾਗ ਲਿਆ। ਇਸਦੇ ਪਹਿਲੇ ਦਿਨ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ.ਐਸ.ਪੀ ਸਿੰਘ ਅਤੇ ਚੇਅਰਮੈਨ ਅਨਿਲ ਚੋਪੜਾ ਵਲੋਂ ਸ਼ਮ੍ਹਾਂ ਰੌਸ਼ਨ ਕਰ ਕੀਤਾ ਗਿਆ।ਇਸ ਮੌਕੇ ਉੱਤੇ ਐਮ.ਡੀ ਪ੍ਰੋ.ਮਨਹਰ ਅਰੋੜਾ, ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ। ਲਾਅ ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸੂਟ ਸਮੱਸਿਆ ਉਸ ਸਮੇਂ ਹੁੰਦੀ ਹੈ ਜਦੋਂ ਪਾਰਟੀਆਂ ਹਾਈ ਕੋਰਟ ਤੋਂ ਆਪਣਾ ਕੇਸ ਦਰਜ ਕਰਵਾਉਂਦੀਆਂ ਹਨ ਅਤੇ ਦੋਨੋਂ ਪਾਰਟੀਆਂ ਸੈਸ਼ਨ ਜਜ ਦੇ ਆਦੇਸ਼ ਦੇ ਖਿਲਾਫ ਹੁੰਦੀਆਂ ਹਨ।ਇੱਕ ਪਾਰਟੀ ਸਜਾ ਵਧਾਉਣ ਲਈ ਦਲ਼ੀਲ ਦਿੰਦੀ ਹੈ ਅਤੇ ਦੂਜੀ ਆਈਪੀਸੀ ਦੀ ਧਾਰਾ 376, 325 ਅਤੇ 363 ਦੇ ਤਹਿਤ ਉਸ ਸੱਜਾ ਦਾ ਵਿਰੋਧ ਕਰਦੀ ਹੈ।ਇਹ ਮਾਮਲਾ ਫੌਜ ਦੇ ਅਧਿਕਾਰੀ ਦੀ ਬੇਟੀ ਅਤੇ ਫੌਜ ਦੇ ਇੱਕ ਅਧਿਕਾਰੀ ਦੇ ਵਿੱਚ ਸੰਬੰਧ ਉੱਤੇ ਸਬੰਧਿਤ ਹੈ।ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਇਹ ਮੁਕਾਬਲਾ ਲਾਅ ਕਾਲਜ ਵਲੋਂ ਹਰ ਸਾਲ ਕਰਵਾਈ ਜਾਂਦੀ ਹੈ ਜਿਸ ਵਿੱਚ ਜੈਤੂ ਰਹੀ ਅਤੇ ਰਨਰ ਅਪ ਟੀਮ ਨੂੰ ਨਗਦ ਇਨਾਮ, ਟਰਾਫੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਨਾਲ ਹੀ ਨਾਲ ਪ੍ਰਤੀਯੋਗਿਤਾ ਵਿੱਚ ਬੈਸਟ ਮੂਟਰ ਐਂਡ ਬੈਸਟ ਰਿਸਰਚਅਰ ਵੀ ਚੁਣਿਆ ਜਾਂਦਾ ਹੈ।
No comments:
Post a Comment