ਬਾਬਾ ਗੰਡਾ ਮਲ ਜੀ ਦੀ ਸਮਾਧ 'ਤੇ ਧੂੰਮਧਾਨ ਨਾਲ ਮਨਾਇਆ ਮੇਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 March 2017

ਬਾਬਾ ਗੰਡਾ ਮਲ ਜੀ ਦੀ ਸਮਾਧ 'ਤੇ ਧੂੰਮਧਾਨ ਨਾਲ ਮਨਾਇਆ ਮੇਲਾ

ਖੂਬ ਚੜਿਆ ਸ਼ਰਾਬ ਦਾ ਪ੍ਰਸ਼ਾਦ
ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)-
ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਜਮਾਲਗੜ (ਛੋਟਾ ਪੰਜੇ ਕੇ) ਵਿਖੇ ਮੌਜੂਦ ਧੰਨ ਧੰਨ ਬਾਬਾ ਗੰਡਾ ਮਲ ਜੀ ਦੀ ਸਮਾਧ 'ਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਸ਼ਰਧਾਲੂ ਜੰਗੀਰ ਚੰਦ ਤੇ ਪ੍ਰੈਮ ਕੁਮਾਰ ਨੇ ਦੱਸਿਆ ਕਿ ਇਹ ਮੇਲਾ ਇਥੇ ਹਿੰਦ-ਪਾਕ ਦੀ ਵੰਡ ਤੋਂ ਪਹਿਲਾਂ ਦਾ ਹੀ ਚੱਲਿਆ ਆ ਰਿਹਾ ਹੈ ਤੇ ਉਹ ਹਰ ਸਾਲ ਇਸ ਮੇਲੇ ਵਿੱਚ ਆਉਂਦੇ ਹਨ ਤੇ ਜਿਨਾਂ ਸ਼ਰਧਾਲੂਆਂ ਦੀ ਮੰਨਤਾਂ ਪੂਰੀਆਂ ਹੁੰਦੀਆਂ ਹਨ, ਉਹ ਇਥੇ ਆ ਕੇ ਸ਼ਰਾਬ ਦਾ ਪ੍ਰਸ਼ਾਦ ਚੜਾਉਂਦੇ ਹਨ ਤੇ ਸ਼ਰਧਾਲੂਆਂ ਵਿੱਚ ਵੀ ਸ਼ਰਾਬ ਦਾ ਪ੍ਰਸ਼ਾਦ ਵੰਡਦੇ ਹਨ ਹੋਰ ਤਾਂ ਹੋਰ ਜਿਨਾਂ ਔਰਤਾਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਔਰਤਾਂ ਆਪਣੇ ਹੱਥੀ ਸ਼ਰਾਬ ਦਾ ਪ੍ਰਸ਼ਾਦ ਬਾਬਾ ਜੀ ਨੂੰ ਚੜਾ ਕੇ ਵੰਡਦੀਆਂ ਹਨ। ਇਸ ਮੌਕੇ ਦੋਗਾਣਾ ਜੋੜੀ ਭਿੰਦੇਸ਼ਾਹ ਰਾਜੂ ਵਾਲੀਆ ਤੇ ਸੁਖਦੀਪ ਕੌਰ ਨੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਝੂਮਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਨੌਜਵਾਨਾਂ ਦੇ ਵਾਲੀਬਾਲ ਮੁਕਾਬਲੇ ਵੀ ਕਰਵਾਏ ਗਏ।

No comments:

Post Top Ad

Your Ad Spot