ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਦੇ ਨੌਜਵਾਨਾਂ ਨੇ ਥਾਣਾ ਅਮੀਰਖਾਸ ਐਸ.ਐਚ.ਓ ਨਾਲ ਕੀਤੀ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 March 2017

ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਦੇ ਨੌਜਵਾਨਾਂ ਨੇ ਥਾਣਾ ਅਮੀਰਖਾਸ ਐਸ.ਐਚ.ਓ ਨਾਲ ਕੀਤੀ ਮੁਲਾਕਾਤ

ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਲਈ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਕਲੱਬ ਦੇਵੇਗੀ ਪੂਰਨ ਸਹਿਯੋਗ-ਪ੍ਰਧਾਨ ਬਿੱਟੂ ਦਰੋਗਾ
 
ਥਾਣਾ ਅਮੀਰਖਾਸ ਵਿਖੇ ਐਸ.ਐਚ.ਓ ਨਾਲ ਮੁਲਾਕਾਤ ਕਰਨ ਮੋਕੇ ਹਾਜਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਦੇ ਨੌਜਵਾਨ
ਜਲਾਲਾਬਾਦ, 22 ਮਾਰਚ (ਬਬਲੂ ਨਾਗਪਾਲ)-ਪਿੰਡ ਦਰੋਗਾ ਦੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋ ਥਾਣਾ ਅਮੀਰਖਾਸ ਦੇ ਮੁੱਖੀ ਭੁਪਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਲਾਕੇ ਅੰਦਰ ਨਸ਼ੇ ਦੀ ਰੋਕਥਾਮ ਦੇ ਲਈ ਪੁਲਿਸ ਨੂੰ ਮਾੜੇ ਅਨਸਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਲਈ ਕਿਹਾ। ਇਸ ਮੋਕੇ 'ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਬਿੱਟੂ ਦਰੋਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਜੋ ਮੁਹਿੰਮ ਚਲਾਈ ਗਈ ਹੈ, ਉਹ ਇੱਕ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਕਲੱਬ ਵੱਲੋਂ ਵੀ ਸਮਾਜ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੁਲਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਜਾਵੇਗੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਉਕਤ ਮੁਹਿੰਮ ਵਿੱਚ ਆਪਣਾ ਬਣਦਾ ਸਹਿਯੋਗ ਜ਼ਰੂਰ ਦੇਵੇਗੀ। ਇਸ ਦੇ ਨਾਲ ਹੀ ਐਸ.ਐਚ.ਓ ਭੁਪਿੰਦਰ ਸਿੰਘ ਨੇ ਕਲੱਬ ਦੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਐਸ.ਐਚ.ਓ ਭੁਪਿੰਦਰ ਸਿੰਘ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ, ਕਿ ਜਿਨਾਂ ਨੇ ਸਮਾਜ ਪ੍ਰਤੀ ਆਪਣੀ ਚੰਗੀ ਸੋਚ ਰੱਖਦੇ ਹੋਏ ਨਸ਼ਾ ਰੋਕਣ ਦੀ ਪਹਿਲਕਦਮੀ ਕੀਤੀ ਹੈ।  ਇਸ ਮੋਕੇ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਦੇ ਪ੍ਰਧਾਨ ਬਿੱਟੂ ਦਰੋਗਾ, ਉਪਪ੍ਰਧਾਨ ਜਸਵਿੰਦਰ ਸਿੰਘ, ਮਹਾਂਸਕੱਤਰ ਭਜਨ ਸਿੰਘ, ਸਕੱਤਰ ਸੁਰਿੰਦਰ ਸਿੰਘ, ਖਜ਼ਾਨਚੀ ਬੱਬੂ ਤੇ ਰਿੰਪੂ, ਮਨਜੀਤ ਸਿੰਘ, ਡਾ. ਅਸ਼ੋਕ ਸਿੰਘ, ਜੀਤ ਸਿੰਘ, ਸੁਰਜੀਤ ਸਿੰਘ, ਅਮਰ ਸਿੰਘ, ਰਮੇਸ਼ ਸਿੰਘ, ਹੈਪੀ, ਲਵਪ੍ਰੀਤ, ਸੁਰਿੰਦਰ ਸਿੰਘ, ਜਸਬੀਰ ਸਿੰਘ, ਤਾਰਾ ਸਿੰਘ, ਸੋਨੂੰ, ਬੱਬੂ, ਕੰਤੀ, ਅਜੈ, ਜਸਪ੍ਰੀਤ ਸਿੰਘ ਆਦਿ ਮੌਜੂਦ ਸਨ।

No comments:

Post Top Ad

Your Ad Spot