ਰਾਮਗੜ੍ਹੀਆ ਇੰਜਨਿਅਰਿੰਗ ਕਾਲਜ 'ਚ ਨੈਸ਼ਨਲ ਸਾਇੰਸ ਡੇਅ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਰਾਮਗੜ੍ਹੀਆ ਇੰਜਨਿਅਰਿੰਗ ਕਾਲਜ 'ਚ ਨੈਸ਼ਨਲ ਸਾਇੰਸ ਡੇਅ ਮਨਾਇਆ

ਫਗਵਾੜਾ 1 ਮਾਰਚ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੈਅਰਪਰਸਨ ਫ਼ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਸੂਝਵਾਨ ਅਗਵਾਈ ਹੇਠ ਚਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨਿਅਰਿੰਗ ਐਂਡ ਟੈਕਨੋਕਜੀ ਕਾਲਜ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ।ਜਿਸ ਵਿੱਚ ਬੀਟੈਕ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੇ ਸਾਇੰਸ ਐਂਡ ਟੈਕਨੋਲਜੀ ਵਿਸ਼ਿਆਂ ਤੇ ਸੈਮੀਨਰ ਦਿੱਤੇ।ਇਸ ਵਿੱਚ ਕੰਪਿਊਟਰ ਸਾਇੰਸ ਇੰਜਨਿਅਰਿੰਗ ਦੀਆਂ ਵਿਦਿਆਰਥਣਾਂ ਗਗਨਦੀਪ ਕੋਰ ਅਤੇ ਸੰਦੀਪ ਕੋਰ ਨੇ ਡਿਜੀਟਲ ਜਵੈਲਰੀ, ਐਮ.ਬੀ.ਏ. ,ਐਮ.ਸੀ.ਏ. ਦੀਆਂ ਵਿਦਿਆਰਥਣਾਂ ਅਦਿਤੀ ਸ਼ਰਮਾਂ ਤੇ ਨਤਾਸ਼ਾ ਨੇ ਬਾਏਉਮੈਟਰਿਕ ਅਤੇ ਇਨਫਰਮੇਸ਼ਨ ਟਕਨੋਲਜੀ ਦੇ ਵਿਦਿਆਰਥੀਆਂ ਪ੍ਰਿਸ਼, ਕਰਨ, ਸੁਕੰਨਿਆ, ਵਿਸ਼ਾਲ ਨੇ ਕਲਾਉਡ ਕੰਮਪਿਉਟਿੰਗ ਆਦਿ ਵਿਸ਼ਿਆਂ ਤੇ ਸੈਮੀਨਰ ਦਿੱਤੇ। ਇਸ ਤੋਂ ਬਾਅਦ ਇਲੈਕਟਰੋਨਿਕਸ ਐਂਡ ਕਮਨੀਕੇਸ਼ਨ  ਦੇ ਵਿਦਿਆਰਥੀਆਂ ਰਜਤ, ਗਰੀਮਾ ਪਰੈਸ਼ਰ ਨੇ ਪਲੈਨਟ ਈ ਟੈਕਨੋਲਜੀ ਵਿਸ਼ੇ ਤੇ ਸੈਮੀਨਰ ਦਿੱਤਾ ।ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੇ ਡਾਈਰੈਕਟਰ ਡਾ. ਵੀਓਮਾ ਭੋਗਲ ਢੱਟ ਜੀ ਨੇ ਵਿਦਿਆਰਥੀਆਂ ਨੂੰ ਸਾਇੰਸ ਦੇ ਮੱਹਤਵ ਬਾਰੇ ਦੱਸਿਆ ਤੇ ਪ੍ਰੇਰਨਾ ਦਿੱਤੀ। ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨਿਅਰਿੰਗ ਐਂਡ ਟੈਕਨੋਕਜੀ ਕਾਲਜ ਦੇ ਪ੍ਰਿਸੀਪਲ ਡਾ. ਨਵੀਨ ਢਿਲੋਂ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਇਸ ਤਰਾਂ੍ਹ ਦੇ ਮੁਕਾਬਲੇ ਕਰਵਾਉਣੇ ਬਹੁਤ ਜਰੂਰੀ ਹਨ ਤਾਂ ਜੋ ਉਹ ਆਪਣੀ ਸੋਚੀ ਹੋਈ ਮੰਜ਼ਿਲ ਤੱਕ ਪਹੁੰਚ ਸਕਣ।ਇਸ ਮੌਕੇ ਸਟਾਫ ਮੈਂਬਰ ਲਵਦੀਪ ਸਿੰਘ, ਅਮਿਤ ਵਰਮਾ, ਸੋਨੀਆ ਵਰਮਾ, ਤਜਿੰਦਰ ਕੋਰ ਹਾਜ਼ਰ ਸਨ।

No comments:

Post Top Ad

Your Ad Spot