ਅਧਿਆਪਕ ਵੱਲੋਂ ਨਿਵੇਕਲੇ ਢੰਗ ਨਾਲ ਸਿਖਾਈ ਜਾ ਰਹੀ ਹੈ ਸਕੂਲੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਮੁਹਾਰਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 March 2017

ਅਧਿਆਪਕ ਵੱਲੋਂ ਨਿਵੇਕਲੇ ਢੰਗ ਨਾਲ ਸਿਖਾਈ ਜਾ ਰਹੀ ਹੈ ਸਕੂਲੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਮੁਹਾਰਨੀ

ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)-ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਧਿਆਪਕ ਵਰਗ ਦਾ ਯੋਗਦਾਨ ਅਹਿਮ ਹੈ। ਇਹ ਯੋਗਦਾਨ ਅੱਜ ਹੋਰ ਵੀ ਵੱਡੀ ਲੋੜ ਬਣ ਗਿਆ ਹੈ। ਜਦ ਸਾਡੀ ਮਾਂ ਬੋਲੀ ਪੰਜਾਬੀ ਨੂੰ ਅਗਲੀ ਪੀੜੀ ਨੂੰ ਮੁਕਾਬਲੇ ਲਈ ਸਮੇਂ ਦੇ ਹਾਣੀ ਬਣਾਉਣਾ ਹੋਵੇ। ਅਜਿਹੇ ਵਿਚ ਇਕ ਸਰਕਾਰੀ ਅਧਿਆਪਕ ਵੱਲੋਂ ਮਾਂ ਬੋਲੀ ਦੇ ਪ੍ਰਚਾਰ ਲਈ ਨਿਭਾਏ ਜਾ ਰਹੇ ਯੋਗਦਾਨ ਦੀ ਚਰਚਾ ਖੂਬ ਚੱਲ ਰਹੀ ਹੈ। ਸਥਾਨਕ ਮੰਡੀ ਵਾਸੀ ਅਤੇ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਤਰਨਜੀਤ ਸਿੰਘ ਬਜਾਜ ਵੱਲੋਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਮੁਹਾਰਨੀ ਨੂੰ ਸਰੀਰਕ ਕਿਰਿਆਵਾਂ ਰਾਹੀ ਸਕੂਲ ਸਕੂਲ ਜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਰਲ ਤਰੀਕੇ ਨੂੰ ਲੈ ਕੇ ਸਕੂਲੀ ਬੱਚਿਆਂ ਅੰਦਰ ਪੰਜਾਬੀ ਭਾਸ਼ਾ ਪ੍ਰਤੀ ਮੋਹ ਹੋਰ ਵਧ ਰਿਹਾ ਹੈ ਅਤੇ ਇਸ ਤਰਾਂ ਹੱਸਦੇ ਅਤੇ ਗਾਉਂਦੇ ਢੰਗ ਨੂੰ ਲੈ ਕੇ ਪੰਜਾਬੀ ਸਿੱਖਣ ਦੀ ਦਿਲਚਸਪੀ ਵੀ। ਬਲਾਕ ਫ਼ਾਜ਼ਿਲਕਾ ਇਕ ਵਿਚ ਪ੍ਰਵੇਸ਼ ਕੁਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਤਰਨਜੀਤ ਸਿੰਘ ਬਜਾਜ ਦੇ ਇਸ ਉੱਦਮ ਦੀ ਚਾਰ ਚੁਫੇਰਿਓਾ ਭਰਵੀਂ ਪ੍ਰਸ਼ੰਸਾ ਹੋ ਰਹੀ ਹੈ। ਉਹਨਾਂ ਵੱਲੋਂ ਸਰੀਰਕ ਮੁਦਰਾਵਾਂ ਰਾਹੀ ਪੰਜਾਬੀ ਦੀ ਸਿਖਾਈ ਜਾ ਰਹੀ ਮੁਹਾਰਨੀ ਦੀ ਵੀਡਿਓ ਨੂੰ ਇੰਟਰਨੈੱਟ 'ਤੇ ਵੀ ਪੋਸਟ ਕੀਤਾ ਗਿਆ ਹੈ। ਜਿੱਥੇ ਹੁਣ ਤੱਕ ਇਸ ਵੀਡਿਓ ਦੇ ਦਸ ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਤਰਨਜੀਤ ਸਿੰਘ ਬਜਾਜ ਦੇ ਇਸ ਉਪਰਾਲੇ ਬਦਲੇ ਡਾ: ਦਵਿੰਦਰ ਬੋਹਾ ਪੰਜਾਬ ਇੰਚਾਰਜ ਪ੍ਰਵੇਸ਼ ,ਜ਼ਿਲਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ, ਬੀ.ਪੀ.ਈ.ਓ. ਹੰਸ ਰਾਜ ਥਿੰਦ, ਜ਼ਿਲਾ ਪ੍ਰਵੇਸ਼ ਕੁਆਰਡੀਨੇਟਰ ਗੁਰਦਿਆਲ ਸਿੰਘ ਬਕਾਇਦਾ ਵਧਾਈ ਦੇ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਸੈਂਕੜੇ ਵਿਅਕਤੀ ਨਿੱਜੀ ਤੌਰ 'ਤੇ ਮਿਲ ਕੇ ਖੁਸ਼ੀ ਜ਼ਾਹਿਰ ਕਰ ਚੁੱਕੇ ਹਨ।

No comments:

Post Top Ad

Your Ad Spot