ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ- ਕਾਮ ਮੰਡਲ ਜਲਾਲਾਬਾਦ ਦੀ ਮੀਟਿੰਗ ਹੋਈ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 4 March 2017

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ- ਕਾਮ ਮੰਡਲ ਜਲਾਲਾਬਾਦ ਦੀ ਮੀਟਿੰਗ ਹੋਈ ਸਮਾਪਤ

ਜਲਾਲਾਬਾਦ 4  ਮਾਰਚ ( ਬਬਲੂ ਨਾਗਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮੀਟਿੰਗ ਪ੍ਰਧਾਨ ਰਾਮ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਗੋਲੂ ਕੇ ਮੋੜ ਡੇਰਾ ਬਾਬਾ ਭਜਨਗੜ ਵਿਖੇ ਹੋਈ। ਇਸ ਮੀਟਿੰਗ 'ਚ ਪਾਵਰ ਕਾਮ ਦੇ ਲਾਈਨਮੈਨ ਕਾਲਾ ਸਿੰਘ ਟਿਵਾਨਾਂ ਦੀ 17 ਫਰਵਰੀ ਨੂੰ ਅਕਾਲ ਚਲਾਨਾ ਕਰ ਜਾਣ ਦੇ ਕਾਰਨ ਦੋ ਮਿੰਟ ਦਾ ਮੌਨ ਰੱਖ ਕੇ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਮੰਡਲ ਜਲਾਲਾਬਾਦ ਦੇ ਪ੍ਰਧਾਨ ਰਾਮ ਸਿੰਘ ਮੱਕੜ ਨੇ ਦੱਸਿਆ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ  ਰੀਲਿਫ 5ਫੀਸਦੀ ਪਾਵਰਕਾਰਾ ਨੇ ਜਾਰੀਨਹੀ ਕੀਤੀ ਅਤੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਦਾ ਬਕਾਇਆ ਅਤੇ ਇੱਕ ਕਿਸਤ ਵਿੱਚ ਇੱਕਠਾ ਦਿੱਤਾ ਜਾਵੇ। ਪੈਨਸ਼ਨਰਜ਼ ਮੁਲਾਜ਼ਮਾਂ ਨੂੰ ਬਿਜਲੀ ਮੀਟਰ 'ਤੇ ਛੋਟ ਦਿੱਤੀ ਜਾਵੇ ਅਤੇ 23 ਸਾਲਾਂ ਕੋਰਟ ਕੇਸ ਪੈਨਸ਼ਨਰਾਂ ਦਾ ਕੋਟ ਰਾਹੀ ਹੋਏ ਫੈਸਲੇ ਮੁਤਾਬਿਕ ਬਕਾਇਆ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇ।  ਇਸ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਰਾਮ ਸਿੰਘ ਮੱਕੜ, ਮੀਤ ਪ੍ਰਧਾਨ ਬਲਵੰਤ ਸਿੰਘ ਛਾਂਗਾ ਰਾਏ। ਸਕੱਤਰ ਗੁਰਬਖਸ਼ ਲਾਲ ਲੂਨਾ, ਸਹਾਇਕ ਸਕੱਤਰ ਜਸਵੰਤ ਸਿੰਘ, ਸਲਾਹਕਾਰ ਆਰ.ਕੇ ਲੂਨਾ , ਆਡੀਟਰ ਰਾਜਿੰਦਰ ਸਚਦੇਵਾ, ਸਰਪ੍ਰਰਸਤ ਸ਼ਿੰਗਾਰਾ ਸਿੰਘ ਆਦਿ ਪੈਨਸ਼ਨਰਜ਼ ਹਾਜ਼ਰ ਸਨ।

No comments:

Post Top Ad

Your Ad Spot