ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ

ਫੋਟੋ ਫੜ੍ਹੇ ਗਏ ਦੋਸ਼ੀ ਪੁਲਿਸ ਪਾਰਟੀ ਦੇ ਨਾਲ
ਪਠਾਨਕੋਟ 1 ਮਾਰਚ (ਜਸਵਿੰਦਰ ਆਜ਼ਾਦ)- ਜਿਲ੍ਹਾ ਪੁਲਿਸ ਪਠਾਨਕੋਟ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਕਿ ਸ੍ਰੀ ਕਾਕੂ ਰਾਮ ਪੁੱਤਰ ਹਰੀ ਸਿੰਘ ਵਾਸੀ ਮੋੜ੍ਹਨ ਥਾਣਾ ਧਾਰ ਕਲਾਂ ਦੇ ਘਰ ਮਿਤੀ 10.09.16 ਨੂੰ 11.50 ਵਜੇ ਰਾਤ 3 ਅਣਪਛਾਤੇ ਵਿਅਕਤੀਆ ਵੱਲੋ ਪਿਸਤੋਲ ਦੀ ਨੋਕ ਤੇ ਇੱਕ ਨੱਥ ਸੋਨਾ,ਇੱਕ ਟਿੱਕਾ ਸੋਨਾ,ਇੱਕ ਮੁੰਦਰੀ ਸੋਨਾ ਜਨਾਨਾ, 1 ਜੋੜੀ ਪੰਜੇਬਾ ਚਾਂਦੀ, 4000ਫ਼-ਰੁਪਏ ਨਕਦ ਅਤੇ  ਇੱਕ ਮੋਬਾਇਲ ਫੋਨ ਮਾਰਕਾ ਲ਼ਓਠੜ-ਲ਼ਓਛੌ-1 ਦੀ ਖੋਹ ਸੱਟਾਂ ਮਾਰ ਕੇ ਕੀਤੀ ਸੀ ਜਿਸ ਤੇ ਮੁਕੱਦਮਾ ਨੰਬਰ 13 ਮਿਤੀ 11.09.16 ਜੁਰਮ 384,458 ਭ.ਦ ਥਾਣਾ ਧਾਰ ਕਲਾਂ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਤੋ ਬਾਦ ਨਿਮਨਹਸਤਾਖਸਰ ਵੱਲੋ ਕਿਰਪਾਲ ਸਿੰਘ ਪੀ ਪੀ ਐਸ,ਉਪ ਕਪਤਾਨ ਪੁਲਿਸ,ਧਾਰ ਕਲਾਂ, ਇੰਸਪੈਕਟਰ ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਧਾਰ ਕਲਾਂ ਨੂੰ ਮੁਕੱਦਮਾ ਨੂੰ ਟਰੇਸ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਜਿਸ ਤੋ ਬਾਦ ਜਿਲ੍ਹਾ ਪਠਾਨਕੋਟ ਦੇ ਟੈਕਨੀਕਲ ਸ਼ੈਲ ਦੀ ਮਦਦ ਨਾਲ ਥਾਣਾ ਧਾਰ ਕਲਾਂ ਪੁਲਿਸ ਵੱਲੋ ਇਸ ਮੁਕੱਦਮਾ ਨੂੰ ਟਰੇਸ ਕੀਤਾ ਤੇ ਮਿਤੀ 25.02.17 ਨੂੰ ਸ਼ਮਸੇਰ ਸਿੰਘ ਉਰਫ ਸ਼ੇਰੂ ਪੁੱਤਰ ਪ੍ਰਗਟ ਸਿੰਘ ਵਾਸੀ ਰੋਸਾ ਪੰਕੀਵਾਂ ਥਾਣਾ ਕਲਾਨੌਰ ਨੂੰ ਏ ਐਸ ਆਈ ਸਤਬੀਰ ਸਿੰਘ ਥਾਣਾ ਧਾਰ ਕਲਾਂ ਵੱਲੋ ਗ੍ਰਿਫਤਾਰ ਕਰਕੇ ਇਸ ਤੋ ਮਿਤੀ 10.09.16 ਨੂੰ ਖੋਹਿਆ ਮੋਬਾਇਲ ਫੋਨ ਮਾਰਕਾ ਲ਼ਓਠੜ-ਲ਼ਓਛੌ-1 ਬ੍ਰਾਮਦ ਕੀਤਾ ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਲਖਨ ਉਰਫ ਲੱਬੀ ਪੁੱਤਰ ਹਰਜਿੰਦਰ ਵਾਸੀ ਹਰਿਆਲ ਥਾਣਾ ਮਮੂਨ ਕੈਂਟ ਅਤੇ ਲਖਬੀਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪੰਕੀਵਾਂ ਥਾਣਾ ਕਲਾਨੌਰ ਨੂੰ ਦੋਸ਼ੀਆਨ ਵੱਜੋ ਨਾਮਜਦ ਕੀਤਾ ਤੇ ਅੱਜ ਮਿਤੀ 28.02.17 ਨੂੰ ਥਾਣਾ ਧਾਰ ਕਲਾਂ ਪੁਲਿਸ ਵੱਲੋ ਦੋਸ਼ੀ ਲਖਨ ਉਕਤ ਨੂੰ ਗ੍ਰਿਫਤਾਰ ਕਰਕੇ ਇਸ ਤੋ ਵਾਰਦਾਤ ਵਿੱਚ ਵਰਤੀ ਇੱਕ ਪਿਸਤੋਲ ਖਿਡੌਣਾ ਅਤੇ ਖੌਹੇ ਗਹਿਣੇ ਇੱਕ ਟਿੱਕਾ ਸੋਨਾ, ਇੱਕ ਨੱਥ ਸੋਨਾ, ਇੱਕ ਮੁੰਦਰੀ ਜਨਾਨਾ ਸੋਨਾ ਅਤੇ ਇੱਕ ਜੋੜ੍ਹੀ ਪੰਜੇਬਾ ਚਾਂਦੀ ਬ੍ਰਾਮਦ ਕੀਤੀਆ ।ਲਖਬੀਰ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ।ਇਸ ਅਨਟਰੇਸ ਮੁਕੱਦਮੇ ਨੂੰ ਡੀ ਐਸ ਪੀ ਧਾਰ ਕਲਾਂ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਧਾਰ ਕਲਾਂ ਵੱਲੋ ਟੈਕਨੀਕਲ ਸ਼ੈਲ ਜਿਲ੍ਹਾ ਪਠਾਨਕੋਟ ਦੀ ਮਦਦ ਨਾਲ ਟਰੇਸ ਕੀਤਾ ਗਿਆ ਹੈ।ਦੋਸ਼ੀਆ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਚੋਰੀਆ ਟਰੇਸ ਹੋਣ ਦੀ ਸੰਭਾਵਨਾ ਹੈ।

No comments:

Post Top Ad

Your Ad Spot