ਪਰਸਵਾਰਥ ਸਭਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਪਰਸਵਾਰਥ ਸਭਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਸਭਾ ਦਾ ਸਲਾਨਾ ਸਮਾਗਮ 5 ਮਾਰਚ ਨੂੰ
ਡਿਸਪੈਂਸਰੀ ਵਿੱਚ ਡਾ ਸੀਮਾ ਕੱਕੜ ਮਰੀਜ਼ਾਂ ਦੀ ਜਾਂਚ ਕਰਦੇ
ਜਲਾਲਾਬਾਦ, 1 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਦੀ ਸਮਾਜ ਸੇਵੀ ਸੰਸਥਾ ਪਰਸਵਾਰਥ ਸਭਾ ਵੱਲੋਂਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਤਹਿਤ ਸਭਾ ਵੱਲੋਂਂ ਚੱਲ ਰਹੀ ਮੁਫ਼ਤ ਮੈਡੀਕਲ ਡਿਸਪੈਂਸਰੀ ਵਿੱਚ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ ਸੀਮਾ ਕੱਕੜ ਵਿਸ਼ੇਸ਼ ਤੋਰ ਤੇ ਮਰੀਜ਼ਾਂ ਦੀ ਜਾਂਚ ਕਰਨ ਲਈ ਪਹੁੰਚੇ। ਉਹਨਾਂ ਵੱਲੋਂਂ ਲਗਭਗ 70 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆ। ਸੰਸਥਾ ਦੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਗੁਰਚਰਨ ਕਮੀਰੀਆ ਨੇ ਦੱਸਿਆ ਕਿ ਸਭਾ ਦੇ ਸਲਾਨਾ ਸਮਾਗਮ ਦੀ ਤਿਆਰੀ ਕਰ ਲਈ ਗਈ ਹੈ ਅਤੇ ਸਭਾ ਦਾ ਸਲਾਨਾ ਸਮਾਗਮ 5 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸੰਸਥਾ ਵੱਲੋਂ ਗਰੀਬ ਬੱਚਿਆਂ ਜਿਨਾਂ ਦੀ ਪੜਾਈ ਸੰਸਥਾ ਵੱਲੋਂਂ ਕਰਵਾਈ ਜਾ ਰਹੀ ਹੈ, ਵਿਚੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਨਿਲਦੀਪ ਨਾਗਪਾਲ ਦੀ ਅਗੁਵਾਈ ਵਿੱਚ ਹੋਈ ਮੀਟਿੰਗ ਵਿੱਚ ਉਕਤ ਫੈਸਲੇ ਲਏ ਗਏ ਹਨ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਵਿਜੈ ਬਾਘਲਾ, ਗੁਰਚਰਨ ਕਮੀਰੀਆ, ਸੁਰੇਸ਼ ਚੌਹਾਨ, ਬੰਟੀ ਦਹੂਜਾ, ਦੀਨਾ ਨਾਥ ਡੋਡਾ, ਕੀਰਤੀ ਵਾਟਸ, ਚਾਂਦ ਕੁਮਾਰ ਆਦਿ ਹਾਜ਼ਰ ਸਨ।

No comments:

Post Top Ad

Your Ad Spot