ਓਵਰਲੋਡ ਵਾਹਨਾਂ ਦੀ ਢੋਆ-ਢੁਆਈ ਕਾਰਨ ਕੁਝ ਮਹੀਨੇ ਪਹਿਲਾਂ ਬਣੀ ਨਵੀਂ ਸੜਕ ਟੁੱਟੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 March 2017

ਓਵਰਲੋਡ ਵਾਹਨਾਂ ਦੀ ਢੋਆ-ਢੁਆਈ ਕਾਰਨ ਕੁਝ ਮਹੀਨੇ ਪਹਿਲਾਂ ਬਣੀ ਨਵੀਂ ਸੜਕ ਟੁੱਟੀ

ਜਲਾਲਾਬਾਦ 5 ਮਾਰਚ (ਬਬਲੂ ਨਾਗਪਾਲ)-ਪਿੰਡ ਭੰਬਾ ਵਟੂ ਉਤਾੜ ਤੋਂ ਜਲਾ ਲਖੇ ਕੇ ਹਿਠਾੜ ਨੂੰ ਜਾਂਦੀ ਲਿੰਕ ਸੜਕ 'ਤੇ ਪਿੰਡ ਭੰਬਾ ਵਟੂ ਉਤਾੜ ਦੀ ਪੰਚਾਇਤੀ ਜ਼ਮੀਨ 'ਚ ਠੇਕੇਦਾਰ ਵਲੋਂ ਲਗਾਏ ਨਿਰਮਾਣ ਕਾਰਜਾਂ ਲਈ ਕਰੈਸ਼ਰ ਤੋਂ ਸਾਰਾ ਦਿਨ ਓਵਰਲੋਡ ਵਾਹਨਾਂ ਦੀ ਢੋਆ ਢੁਆਈ ਹੁੰਦੀ ਰਹਿੰਦੀ ਹੈ ਤੇ ਕੁਝ ਮਹੀਨੇ ਪਹਿਲਾਂ ਬਣੀ ਨਵੀਂ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਨਾਂ ਪਿੰਡਾਂ ਦੀ ਆਵਾਜਾਈ ਲਈ ਕੁਝ ਮਹੀਨੇ ਪਹਿਲਾਂ ਨਵੀਂ ਸੜਕ ਦਾ ਨਿਰਮਾਣ ਕਾਰਜ ਕੀਤਾ ਗਿਆ ਸੀ ਪਰ ਇਨਾਂ ਪਿੰਡਾਂ 'ਚ ਵਿਕਾਸ ਕਾਰਜ ਕਰ ਰਹੇ ਇਕ ਠੇਕੇਦਾਰ ਨੇ ਪਿੰਡ ਭੰਬਾ ਵਟੂ ਉਤਾੜ ਦੀ ਪੰਚਾਇਤੀ ਜ਼ਮੀਨ 'ਚ ਇਲਾਕੇ ਦੇ ਪਿੰਡਾਂ 'ਚ ਗਲੀਆਂ 'ਚ ਲੱਗਣ ਵਾਲੀ ਸੀ.ਸੀ ਫਲੋਰਿੰਗ ਲਈ ਮੈਟੀਰੀਅਲ ਤਿਆਰ ਕਰਨ ਲਈ ਕਰੈਸ਼ਰ ਲਗਾਇਆ ਹੋਇਆ ਹੈ ? ਪਰ ਪਿੰਡ ਭੰਬਾ ਵਟੂ ਉਤਾੜ ਵਿਖੇ ਲੱਗੇ ਕਰੈਸ਼ਰ ਤੋਂ ਸਾਰਾ ਦਿਨ ਓਵਰਲੋਡ ਵਾਹਨ ਮਟੀਰੀਅਲ ਲੈ ਕੇ ਇਲਾਕੇ ਦੇ ਪਿੰਡਾਂ 'ਚ ਜਾਂਦੇ ਹਨ ਜਿਸ ਕਾਰਨ ਕੁਝ ਮਹੀਨੇ ਪਹਿਲਾਂ ਨਵੀਂ ਬਣੀ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ।

No comments:

Post Top Ad

Your Ad Spot