ਪੰਜਾਬ ਵਿਚੋਂ ਨਸ਼ਿਆਂ ਦੇ ਖਤਮੇ ਲਈ ਠੋਸ ਤੇ ਉਸਾਰੂ ਨੀਤੀ ਬਣਾਉਣ ਦੀ ਲੋੜ-ਚਾਹਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਪੰਜਾਬ ਵਿਚੋਂ ਨਸ਼ਿਆਂ ਦੇ ਖਤਮੇ ਲਈ ਠੋਸ ਤੇ ਉਸਾਰੂ ਨੀਤੀ ਬਣਾਉਣ ਦੀ ਲੋੜ-ਚਾਹਲ

ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ: ਸਤਨਾਮ ਸਿੰਘ ਚਾਹਲ ਤੇ ਸ: ਗੁਰਨਾਮ ਸਿੰਘ ਸੰਧਰ
ਜਲੰਧਰ 20 ਮਾਰਚ (ਜਸਵਿੰਦਰ ਆਜ਼ਾਦ)- ਪੰਜਾਬ ਦੇ ਨੌਜਵਾਨਾਂ ਵਿਚ  ਦਿਨੋ ਦਿਨ ਵੱਧ ਰਹੀ ਨਸ਼ਾਖੋਰੀ ਸਬੰਧੀ ਸਰਕਾਰੀ ਜਾਂ ਗੈਰ ਸਰਕਾਰੀ ਅੰਕੜੇ ਭਾਵੇਂ ਕੁਝ ਵੀ ਹੋਣ ਪਰ ਇਹ ਇਕ ਹਕੀਕਤ ਹੈ ਕਿ ਅਜ ਪੰਜਾਬ ਵਿਚ ਬਹੁ ਗਿਣਤੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁਕਾ ਹੈ ਤੇ ਇਹ ਗਿਣਤੀ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ।ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਤੇ ਟੈਕਸਾਸ ਸਟੇਟ ਚੈਪਟਰ ਦੇ ਪਰਧਾਨ ਸ: ਗੁਰਨਾਮ ਸਿੰਘ ਸੰਧਰ ਨੇ ਸਥਾਨਕ ਪਰੈਸ ਕਲੱਬ ਵਿਖੇ ਇਕ ਪਰੈਸ ਕਾਨਫਰੰਸ ਨੂੰ ਸੰਬੌਧਨ ਕਰਦਿਆਂ ਕਹੀੇ।ਸ: ਚਾਹਲ ਨੇ ਨਸ਼ਿਆਂ ਸਬੰਧੀ ਆਪਣੀ ਚਾਰ ਹਫਤੇ ਦੀ ਰਿਪੋਰਟ ਬਾਰੇ ਪਤਕਾਰਾਂ ਨਾਲ ਗਲਬਾਤ  ਕਰਦਿਆਂ ਕਿਹਾ ਕਿ ਅਜ ਪੰਜਾਬ ਦਾ ਨੌਜਵਾਨ ਮਾਪਿਆਂ ਦੀ ਅਣਗਹਿਲੀ, ਭੈੜੀ ਸੰਗਤ, ਬੇਰੁਜਗਾਰੀ ਤੇ ਵਿਦੇਸ਼ ਜਾਣ ਦੀ ਨਾ ਪੂਰੀ ਹੋਣ ਵਾਲੀ ਲਾਲਸਾ ਦੇ ਕਾਰਣ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ। ਸ: ਚਾਹਲ ਨੇ ਦਸਿਆ ਕਿ ਜਦ ਪਰਵਾਸੀ ਪੰਜਾਬੀ ਆਪਣੀ ਪੰਜਾਬ ਫੇਰੀ ਦੌਰਾਨ ਆਪਣੀ ਅਮੀਰੀ ਦਾ ਬੇਲੋੜਾ ਵਿਖਾਵਾ ਕਰਦੇ ਹਨ ਤਾਂ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿਚ ਵੀ ਵਿਦੇਸ਼ ਜਾਣ ਦੀ ਇਛਾ ਪੈਦਾ ਹੋ ਜਾਂਦੀ ਹੈ।ਜਦ ਇਹਨਾਂ ਨੌਜਵਾਨਾਂ ਦੀ ਵਿਦੇਸ਼  ਜਾਣ ਦੀ ਇਛਾ ਪੂਰੀ ਨਹੀਂ ਹੁੰਦੀ ਤਾਂ ਉਹ ਨਸ਼ਿਆਂ ਵੱਲ ਦੇ ਪਾਸੇ ਨੂੰ ਤੁਰ ਪੈਦੇ ਹਨ। ਸ: ਚਾਹਲ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਉਹ ਆਪਣੀ ਇਸ ਸਟੱਡੀ ਦੌਰਾਨ ਐਸੇ ਨੌਜਵਾਨ ਮਰੀਜਾਂ ਨੂੰ ਮਿਲੇ ਹਨ ਜਿਹੜੇ  ਆਪਣੇ ਅੰਦਰ ਸੈਕਸ ਦੀ ਕਮਜੋਰੀ ਨੂੰ ਪੂਰਾ ਕਰਨ ਲਈ ਨਸ਼ਿਆਂ ਦਾ ਸ਼ਿਕਾਰ ਹੋਏ ਹਨ।ਮਾਪਿਆਂ ਦੀ ਅਣਗਹਿਲੀ ਤੇ ਨੌਜਵਾਨਾਂ ਵਿਚ ਨਸ਼ਿਆਂ ਬਾਰੇ ਜਾਗਰਤੀ ਪੈਦਾ ਕਰਨ ਦੀ ਘਾਟ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕਣ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ। ਪੰਜਾਬ ਵਿਚੋਂ ਨਸ਼ਿਆ ਨੂੰ ਚਾਰ ਹਫਤਿਆਂ ਵਿਚ ਖਤਮ ਕਰਨ ਬਾਰੇ ਪੰਜਾਬ ਸਰਕਾਰ ਦੇ ਐਲਾਨ ਉਪਰ ਟਿਪਣੀ ਕਰਦਿਆਂ ਸ: ਚਾਹਲ ਨੇ ਦਸਿਆ ਕਿ ਇਹ ਕੰਮ ਇਤਨਾ ਅਸਾਨ ਨਹੀਂ ਹੈ ਲੇਕਿਨ ਜੇਕਰ ਮਜਬੂਤ ਇਛਾ ਸ਼ਕਤੀ ਹੋਵੇ ਤਾਂ ਇਹ ਮੁਸ਼ਕਲ ਕੰਮ ਵੀ ਅਸਾਨ ਬਣ ਸਕਦਾ ਹੈ ॥ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੀ ਸ਼ਲਾਘਾ ਕਰਦਿਆਂ ਸ: ਚਾਹਲ ਨੇ ਕਿਹਾ ਕਿ  ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀ ਫੜੋ ਫੜੀ ਨਾਲ ਨਸ਼ਿਆਂ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਨਸ਼ਿਆਂ ਦੀ ਵਿਕਰੀ ਤੇ ਕੰਟਰੋਲ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੋਈ ਵੀ ਗੈਰ ਕਨੂੰਨੀ ਕੰਮ ਜਾਂ ਨਸ਼ਿਆਂ ਦੀ ਵਿਕਰੀ ਕਿਸੇ ਵੀ ਪੁਲੀਸ ਅਧਿਕਾਰੀ ਤੇ ਸਿਆਸੀ ਸਰਪਰੱਸਤੀ ਤੋਂ ਬਗੈਰ ਨਹੀਂ ਹੋ ਸਕਦੀ।ਲੇਕਿਨ ਪੁਲੀਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਜਵਾਬਦੇਹ ਬਣਾਉਣ ਲਗਿਆਂ ਉਹਨਾਂ ਦੇ ਕੰਮ ਕਰਨ ਵਿਚ ਕਿਸੇ ਵੀ ਸੰਭਾਵੀ  ਸਿਆਸੀ ਦਖਲ ਅੰਦਾਜੀ ਨੂੰ ਬੰਦ ਕਰਨਾ ਵੀ ਬਹੁਤ ਜਰੂਰੀ ਹੈ। ਸ: ਚਾਹਲ ਨੇ ਦਸਿਆ ਕਿ ਉਹ ਅਮਰੀਕਾ ਵਾਪਸ ਜਣ ਤੋਂ ਪਹਿਲਾਂ ਬਹੁਤ ਜਲਦੀ ਹੀ ਇਸ ਸਿਲਸਿਲੇ ਵਿਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਗੇ।ਪਰੈਸ ਕਾਨਫਰੰਸ ਦੌਰਾਨ ਹੋਰਨਾਂ ਤੋਂ ਇਲਾਵਾ ਸ:ਗੁਰਦੇਵ ਸਿੰਘ ਸੰਧਰ ਤੇ ਬੀਬੀ ਬਲਵਿੰਦਰ ਕੌਰ ਆਦਿ ਸ਼ਾਮਲ ਸਨ। ਸ: ਚਾਹਲ ਨੇ ਨਸ਼ਿਆਂ ਸਬੰਧੀ ਆਪਣੀ ਤਿਆਰ ਕੀਤੀ ਪੁਸਤਕ “ਨਸ਼ਿਆਂ ਦਾ ਸੱਚ ਸ਼ਿਕਾਰ ਨੌਜਵਾਨਾਂ ਦੀ ਜਬਾਨੀ ਵੀ ਰਲੀਜ ਕੀਤੀ।

No comments:

Post Top Ad

Your Ad Spot