ਫਾਜਿਲਕਾ ਸ਼ਹਿਰ 'ਚ ਚੋਰੀਆਂ ਤੇ ਬਿਨਾਂ ਨੰਬਰੀ ਮੋਟਰਸਾਈਕਲ ਝਪਟਮਾਰਾਂ ਤੋਂ ਲੋਕ ਪਰੇਸ਼ਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 March 2017

ਫਾਜਿਲਕਾ ਸ਼ਹਿਰ 'ਚ ਚੋਰੀਆਂ ਤੇ ਬਿਨਾਂ ਨੰਬਰੀ ਮੋਟਰਸਾਈਕਲ ਝਪਟਮਾਰਾਂ ਤੋਂ ਲੋਕ ਪਰੇਸ਼ਾਨ

ਜਲਾਲਾਬਾਦ, 11 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਤਹਿਸੀਲ ਅੰਦਰ ਡੀ ਐਸ ਪੀ ਜਲਾਲਾਬਾਦ , ਥਾਣਾ ਸਿਟੀ ਆਦਿ ਹੋਣ ਦੇ ਬਾਵਜੂਦ ਵੀ ਸ਼ਹਿਰ 'ਚ ਚੋਰੀਆਂ , ਲੁੱਟ ਖੋਹ ,ਝਪਟ ਮਾਰਾਂ ਦੀਆ ਘਟਨਾਵਾਂ 'ਚ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਕਾਫੀ ਸ਼ਿਕਾਇਤ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਯੋਗ ਕਾਰਵਾਈ ਨਾ ਹੋਣ ਕਰਕੇ ਤੇ ਚੋਰੀ ਦੀਆਂ ਘਟਨਾਵਾਂ 'ਚ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਸ਼ਹਿਰ 'ਚ ਚੋਰੀਆਂ ਦਾ ਇਕ ਵੱਡਾ ਲੋਕ ਮਸਲਾ ਬਣਿਆ ਹੋਇਆ ਹੈ। ਚੋਰਾਂ ਵੱਲੋਂ ਚੋਰੀ ਕਰਨਾ ਤੇ ਫਿਰ ਕਾਬੂ ਨਾ ਕੀਤੇ ਜਾਣ ਕਰਕੇ ਚੋਰਾਂ ਦੇ ਮਨਾਂ 'ਚ ਪੁਲਿਸ ਦਾ ਡਰ ਖਤਮ ਹੋ ਰਿਹਾ ਹੈ। ਚੋਰਾਂ ਵੱਲੋਂ ਇਸ ਤਰਾਂ ਬੇਖ਼ੌਫ਼ ਚੋਰੀ ਕਰਨਾ ਲੋਕਾਂ 'ਚ ਪੁਲਿਸ ਦੀ ਭਰੋਸੇਯੋਗਤਾ ਘਟਾਉਂਦਾ ਹੈ। ਦੂਸਰੇ ਪਾਸੇ ਸ਼ਹਿਰ 'ਚ ਬਿਨਾਂ ਨੰਬਰ ਤੋਂ ਘੁੰਮਦੇ ਦੋ ਪਹੀਆ ਵਾਹਨ ਵੀ ਅਪਰਾਧ ਦੀਆਂ ਘਟਨਾਵਾਂ ਨੂੰ ਵਧਾਉਣ 'ਚ ਸਹਾਈ ਹਨ। ਸ਼ਹਿਰ 'ਚ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਵੱਲੋਂ ਝਪੱਟਾ ਮਾਰ ਕੇ ਮੋਬਾਈਲ, ਪਰਸ ਜਾਂ ਹੋਰ ਸਾਮਾਨ ਖੋਹਣ ਦੀਆਂ ਘਟਨਾਵਾਂ ਵੀ ਕਾਫੀ ਵਾਪਰੀਆਂ ਸਨ। ਪੁਲਿਸ ਪ੍ਰਸ਼ਾਸਨ 'ਚ ਡੀ ਐਸ ਪੀ ਅਸ਼ੋਕ ਸ਼ਰਮਾ ਨੇ ਚਾਹੇ ਬਿਨਾਂ ਨੰਬਰੀ ਮੋਟਰਸਾਈਕਲਾਂ 'ਤੇ ਕੁਝ ਲਗਾਮ ਲਗਾਉਣ ਦੀ ਕੋਸ਼ਿਸ ਕੀਤੀ ਸੀ ਪਰ ਅਜੇ ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸ਼ਹਿਰ ਦੇ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਸਥਿਤ ਦੁਕਾਨਦਾਰ ਚੋਰੀ ਦੀਆਂ ਘਟਨਾਵਾਂ ਨੂੰ ਕਾਫੀ ਵਾਰ ਝੱਲ ਚੁੱਕੇ ਹਨ। ਇੱਥੋਂ ਤੱਕ ਕਿ ਕਈ ਦੁਕਾਨਾਂ 'ਤੇ ਤਾਂ ਦੋ ਤੋਂ ਵੱਧ ਵਾਰ ਵੀ ਚੋਰੀ ਹੋ ਚੁੱਕੀ ਹੈ। ਫਿਰੋਜ਼ਪੁਰ ਰੋਡ 'ਤੇ ਸਥਿਤ ਦੁਕਾਨਦਾਰ ਮਨਦੀਪ ਸਿੰਘ, ਲਾਲ ਚੰਦ, ਮਿਕੀ ਧਮੀਜਾ ਜੋ ਕਿ ਕਈ ਵਾਰ ਚੋਰੀ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਵਾ ਚੁੱਕੇ ਹਨ। ਇਨਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਕਿਉਂਕਿ ਸਾਡੇ ਬਾਜ਼ਾਰ 'ਚ ਚੋਰੀਆਂ ਦੀ ਗਿਣਤੀ ਹੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਹੁਣ ਸਾਨੂੰ ਲੱਗਦਾ ਹੈ ਕਿ ਪੁਲਿਸ ਇਸ ਨੂੰ ਰੋਕ ਹੀ ਨਹੀਂ ਸਕਦੀ। ਉਨਾਂ ਕਿਹਾ ਕਿ ਚੋਰੀ ਤੋਂ ਬਾਅਦ ਰਪਟ ਦਰਜ ਕਰਵਾਉਣ ਲਈ ਹੀ ਕਾਫੀ ਗੇੜੇ ਲਾਉਣੇ ਪੈਂਦੇ ਹਨ ਤੇ ਚੋਰ ਵੀ ਨਹੀਂ ਫੜੇ ਜਾਂਦੇ ਤੇ ਨਾ ਹੀ ਕੋਈ ਸਾਮਾਨ ਦੀ ਰਿਕਵਰੀ ਹੁੰਦੀ ਹੈ। ਦਾਣਾ ਮੰਡੀ ਗੇਟ ਦੇ ਸਾਹਮਣੇ ਸਥਿਤ ਦੁਕਾਨਦਾਰਾਂ ਅਮਨ ਕੁਮਾਰ, ਸੋਨੂੰ ਵਧਵਾ, ਬੱਬੂ ਮੱਕੜ, ਸੰਦੀਪ ਕੁਮਾਰ, ਕੁਲਵਿੰਦਰ, ਅਸ਼ੋਕ ਨੰਬਰਦਾਰ, ਚੰਨਾ ਠੇਕੇਦਾਰ, ਰੋਹਿਤ ਮੱਕੜ ਆਦਿ ਨੇ ਦੱਸਿਆ ਕਿ ਉਨਾਂ ਸਾਹਮਣੇ ਕੋਈ ਨਾਲ ਕੋਈ ਲੁੱਟ ਖੋਹ ਦੀ ਘਟਨਾ ਵਾਪਰਦੀ ਹੀ ਰਹਿੰਦੀ ਹੈ। ਉਨਾਂ ਦੀਆਂ ਦੁਕਾਨਾਂ 'ਤੇ ਵੀ ਚੋਰੀ ਕਈ ਵਾਰ ਹੋ ਚੁੱਕੀ ਹੈ। ਇਕ ਵਾਰ ਤਾਂ ਝਪਟ ਮਾਰਾਂ ਦਾ ਪਿੱਛਾ ਕਰਨ 'ਤੇ ਉਨਾਂ ਨੇ ਹਵਾਈ ਫਾਇਰ ਵੀ ਕੀਤੇ ਜਿਸ ਤੋਂ ਲੋਕ ਡਰੇ ਹੋਏ ਹਨ। ਦਸ਼ਮੇਸ਼ ਨਗਰੀ ਨਿਵਾਸੀ ਸੁਰਜਣ ਸਿੰਘ ਸੇਵਾ ਮੁਕਤ ਜੇ ਈ ਬਿਜਲੀ ਬੋਰਡ ਦੇ ਘਰ ਚੋਰ ਰਾਤ ਨੂੰ ਚੋਰੀ ਕਰਕੇ ਲਗਭਗ ਤਿੰਨ ਲੱਖ ਦਾ ਨੁਕਸਾਨ ਕਰ ਗਏ ਸਨ। ਸੁਰਜਣ ਸਿੰਘ ਨੇ ਦੱਸਿਆ ਕਿ ਉਨਾਂ ਨੇ ਚੋਰੀ ਦੀ ਰਿਪੋਰਟ ਕਰਵਾਈ ਸੀ ਤੇ ਮਾਮਲਾ ਵੀ ਦਰਜ਼ ਹੋਇਆ ਸੀ ਪਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤੇ ਨਾ ਤਾਂ ਚੋਰ ਫੜੇ ਗਏ ਹਨ ਤੇ ਨਾ ਹੀ ਕੋਈ ਸਾਮਾਨ ਬਰਾਮਦ ਹੋਇਆ ਹੈ। ਇਸ ਬਾਰੇ ਜਦੋਂ ਅਸ਼ੋਕ ਸ਼ਰਮਾ ਡੀ ਐਸ ਪੀ ਜਲਾਲਾਬਾਦ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਨਾਂ ਦੇ ਆਉਣ ਤੋਂ ਬਾਅਦ ਚੋਰੀ ਦੀਆਂ ਘਟਨਾਵਾਂ 'ਤੇ ਪੂਰੀ ਤਰਾਂ ਕਾਬੂ ਕੀਤਾ ਗਿਆ ਜਾ ਰਿਹਾ ਹੈ ਤੇ ਪੁਲਸ ਪ੍ਰਸ਼ਾਸਨ ਵੱਲੋਂ ਚੋਰੀ ਹੋਏ ਮੋਟਰਸਾਈਕਲ ਤੇ ਹੋਰ ਵਸਤਾਂ ਦੀਆਂ ਬਰਾਮਦਗੀ ਵੀ ਕੀਤੀ ਗਈ ਹੈ।

No comments:

Post Top Ad

Your Ad Spot