ਮੋਟਰਸਾਈਕਲ ਤੋਂ ਡਿੱਗਣ ਨਾਲ 2 ਔਰਤਾਂ ਹੋਈਆਂ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 March 2017

ਮੋਟਰਸਾਈਕਲ ਤੋਂ ਡਿੱਗਣ ਨਾਲ 2 ਔਰਤਾਂ ਹੋਈਆਂ ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਜ਼ਖਮੀ ਔਰਤਾਂ
ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਅੱਜ ਸਵੇਰੇ ਸਥਾਨਕ ਆਰਿਆਂ ਵਾਲਾ ਰੋਡ 'ਤੇ ਮੋਟਰਸਾਈਕਲ ਤੋਂ ਡਿੱੱਗਣ ਕਰਕੇ ਦੋ ਔਰਤਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋਈਆਂ ਔਰਤਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਔਰਤ ਨਿਰਮਲਾ ਰਾਣੀ ਪਤਨੀ ਕੁਲਦੀਪ ਕੁਮਾਰ ਵਾਸੀ ਗਾਂਧੀ ਨਗਰ ਜਲਾਲਾਬਾਦ ਨੇ ਦੱਸਿਆ ਕਿ ਅੱਜ ਸਵੇਰੇ ਮੈਂ ਅਤੇ ਮੇਰੇ ਨਾਲ ਸਪਨਾ ਰਾਣੀ ਪਤਨੀ ਜਗਤਾਰ ਸਿੰਘ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮੰਨੇ ਵਾਲਾ ਜਾ ਰਹੇ ਸੀ। ਇਸ ਦੌਰਾਨ ਜਦੋਂ ਅਸੀਂ ਸਥਾਨਕ ਆਰਿਆਂ ਵਾਲਾ ਰੋਡ ਦੇ ਨਜ਼ਦੀਕ ਪੁੱਜੇ ਤਾਂ ਸਾਡਾ ਮੋਟਰਸਾਈਕਲ ਸੜਕ ਦੇ ਵਿਚਕਾਰ ਬਣੇ ਸਪੀਡ ਬਰੇਕਰ ਤੋਂ ਤਿਲਕ ਗਿਆ ਅਤੇ ਅਸੀਂ ਤਿੰਨੇ ਜਣੇ ਸੜਕ 'ਤੇ ਡਿੱਗ ਪਏ। ਸੜਕ 'ਤੇ ਡਿੱਗਣ ਕਰਕੇ ਮੈਨੂੰ ਅਤੇ ਸਪਨਾ ਰਾਣੀ ਨੂੰ ਸੱੱਟਾਂ ਲੱਗ ਗਈਆਂ ਅਤੇ ਜ਼ਖਮੀ ਹੋ ਗਈਆਂ। ਜਿਸ ਤੋਂ ਬਾਅਦ ਸਾਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

No comments:

Post Top Ad

Your Ad Spot