ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਦਿਆਰੀਆਂ ਨੇ ਇੰਗਲਿਸ਼ ਉਲਪਿੰਡ ਵਿੱਚ ਨੈਸ਼ਨਲ ਪੱਧਰ ਤੇ ਮਾਰੀਆਂ ਮੱਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 March 2017

ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਦਿਆਰੀਆਂ ਨੇ ਇੰਗਲਿਸ਼ ਉਲਪਿੰਡ ਵਿੱਚ ਨੈਸ਼ਨਲ ਪੱਧਰ ਤੇ ਮਾਰੀਆਂ ਮੱਲਾ

ਜਲਾਲਾਬਾਦ, 17 ਮਾਰਚ (ਬਬਲੂ ਨਾਗਪਾਲ)-ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦੇ ਵਿਦਿਆਰਥੀਆਂ ਦੀ ਉਪਲੱਬਧੀਆਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਕੇਵਲ ਜਿਲਾ ਪੱਧਰ, ਸਟੇਟ ਪੱਧਰ ਤੱਕ ਹੀ ਸੀਮਿਤ ਨਹੀਂ ਰਹੀਆਂ ਸਗੋਂ ਇਸ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਨੈਸ਼ਨਲ ਪੱਧਰ ਤੇ ਵੀ ਕਰ ਦਿੱਤਾ ਹੈ। ਇਸੇ ਤਹਿਤ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਇੰਗਲਿਸ਼ ਉਲਪਿੰਡ ਵਿੱਚ ਸਟੇਟ ਲੈਵਲ ਤੇ ਪਹਿਲਾਂ ਤੇ ਚੌਥਾ ਰੈਂਕ ਹਾਸਲ ਕੀਤਾ ਜਿੰਨਾਂ ਰਹਿਮਤ, ਹਰਬਿੰਦਰ, ਪ੍ਰਭਰੀਤ ਕੌਰ, ਜੈਸਮੀਨ, ਜਸ਼ਨਪ੍ਰੀਤ, ਅਦੱਤਿਆ ਸਚਦੇਵਾ, ਕਰਮਨਜੀਤ ਸਿੰਘ, ਜਤਿਨ ਵਰਮਾ, ਅਧੀਰਾਜ, ਰਿਜਿਤ ਸਿੰਘ, ਪਰੈਂਜਿਲ ਜੈਨ, ਅਮਮਾਨਤ, ਪੁਨੀਤ ਕੌਰ, ਅੰਸ਼ੀਆ, ਹਰਨੀਵਾਜ, ਤਰਪਨ ਗੁੰਬਰ ਅਤੇ ਸਿਦਕਵੀਰ ਹਨ।
ਸਕੂਲ ਪ੍ਰਿੰਸੀਪਲ ਮੈਡਮ ਪਰਵਿੰਦਰ ਜੀਤ ਕੌਰ ਅਤੇ ਉਪ ਪ੍ਰਿੰਸੀਪਲ ਮੈਡਮ ਅਨੁਪ੍ਰੀਤ ਕੌਰ ਨੇ ਵਿਦਿਆਰਥੀਆਂ ਦੀਆਂ ਇਸ ਉੱਚ ਪ੍ਰਾਪਤੀਆਂ ਤੇ ਵਧਾਈ ਦਿੱਤੀ ਅਤੇ ਉਨਾਂ ਨੂੰ ਭਵਿੱਖ ਵਿੱਚ ਅੱਗੇ ਹੋਰ ਵਧਣ ਦੀ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਨਿਹਾਰਕਾਂ ਅਤੇ ਪ੍ਰਯਾਸ਼ੂ ਨੇ ਵੀ ਕ੍ਰਮਵਾਰ ਦੂਜਾ ਅਤੇ ਤੀਸਰਾ ਰੈਂਕ ਹਾਸਲ ਕੀਤਾ ਹੈ ਤੇ ਨੈਸ਼ਨਲ ਲੈਵਲ ਤੇ 9ਵਾਂ ਅਤੇ 21ਵਾਂ ਰੈਂਕ ਪ੍ਰਾਪਤ ਕਰਕੇ ਉਪਲੱਭਧੀਆਂਦੀ ਲੜੀ ਨੂੰ ਹੋਰ ਵਧਾ ਦਿੱਤਾ।

ਫੋਟੋ ਫਾਇਲ 17ਐਫਜੈਡਆਰ03

ਜੇਤੂ ਵਿਦਿਆਰਥੀਆਂ ਨਾਲ ਸਕੂਲ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰ

No comments:

Post Top Ad

Your Ad Spot