ਸੜਕਾਂ ਦੀ ਮਾੜੀ ਹਾਲਤ ਕਾਰਨ ਪਰੇਸ਼ਾਨ ਹਨ ਮੰਡੀ ਘੁਬਾਇਆ ਤੇ ਆਸ ਪਾਸ ਦੇ ਵਸਨੀਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 March 2017

ਸੜਕਾਂ ਦੀ ਮਾੜੀ ਹਾਲਤ ਕਾਰਨ ਪਰੇਸ਼ਾਨ ਹਨ ਮੰਡੀ ਘੁਬਾਇਆ ਤੇ ਆਸ ਪਾਸ ਦੇ ਵਸਨੀਕ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਪੰਜਾਬ ਅੰਦਰ 10 ਸਾਲ ਸੱਤਾ ਦਾ ਰਾਜਭਾਗ ਸੰਭਾਲਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲਾ ਫਿਰੋਜ਼ਪੁਰ ਤੋਂ ਐਮ.ਪੀ. ਸ. ਸ਼ੇਰ ਸਿੰਘ ਘੁਬਾਇਆ ਦੇ ਜੱਦੀ ਪਿੰਡ ਘੁਬਾਇਆ ਦੇ ਵਸਨੀਕ ਅਣਗਿਣਤ ਸਮੱਸਿਆਵਾਂ ਨਾਲ ਘਿਰੇ ਹਨ। ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਦੇ ਲੋਕਾਂ ਨੂੰ ਨਵੀਂ ਬਣਨ ਵਾਲੀ ਸਰਕਾਰ ਤੋਂ ਉਮੀਦਾਂ ਹਨ। ਐਫ.ਐਫ. ਰੋਡ ਤੋਂ ਪਿੰਡ ਨੂੰ ਜਾਂਦੀ ਸੜਕ ਸੀਵਰੇਜ ਪਾਉਣ ਕਾਰਨ ਤੋੜ ਦਿੱਤੀ ਗਈ ਜਿਸ ਦੀ ਦੁਬਾਰਾ ਮੁਰੰਮਤ ਨਹੀਂ ਕੀਤੀ ਜਾ ਸਕੀ। ਸੀਵਰੇਜ ਪਾਉਣ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਸੜਕ ਦਾ ਹਾਲੇ ਤੱਕ ਦੁਬਾਰਾ ਨਿਰਮਾਣ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਮੰਡੀ ਦੇ ਅੰਦਰ ਬਣੀ ਸੜਕ ਟੁੱਟੀ ਹੋਣ ਕਾਰਨ ਇੱਥੇ 24 ਘੰਟੇ ਗੰਦਾ ਪਾਣੀ ਸੜਕ 'ਤੇ ਖੜਾ ਰਹਿੰਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਡੀ ਘੁਬਾਇਆ ਤੋਂ ਟਾਹਲੀ ਵਾਲਾ, ਟਰਿਆਂ ਆਦਿ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਘਰਾਂ ਅਤੇ ਦੁਕਾਨਾਂ ਅੱਗੇ ਖੜੇ ਗੰਦੇ ਪਾਣੀ 'ਚ ਮੱਛਰ ਪੈਦਾ ਹੋਣ ਕਾਰਨ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਐਫ.ਐਫ. ਰੋਡ ਤੋਂ ਪਿੰਡ ਖੁੰਡ ਵਾਲਾ ਅਤੇ ਹੋਰ ਦਰਜਨਾਂ ਪਿੰਡਾਂ ਨੂੰ ਆਪਸ 'ਚ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਕਾਫੀ ਤਰਸਯੋਗ ਹੈ। ਇਸ ਦੇ ਨਾਲ ਹੀ ਇਸ ਸੜਕ 'ਤੇ ਸ਼ੈਲਰ ਅਤੇ ਭੱਠਾ ਆਦਿ ਉਦਯੋਗ ਹਨ ਅਤੇ ਇਕ ਸਰਕਾਰੀ ਆਦਰਸ਼ ਸਕੂਲ ਵੀਂ ਹੈ ਇੱਥੋਂ ਲੰਘਣ ਲਈ ਆਮ ਰਾਹਗੀਰਾਂ ਦੇ ਨਾਲ ਨਾਲ ਸਕੂਲੀ ਬੱਚਿਆਂ ਨੂੰ ਵੀਂ ਬਹੁਤ ਪਰੇਸ਼ਾਨੀ ਹੁੰਦੀ ਹੈ ਆਮ ਹੀ ਦੇਖਿਆ ਗਿਆ ਹੈ ਕਿ ਸਕੂਲ ਜਾਣ ਵਾਲੇ ਬੱਚੇ ਅਕਸਰ ਡਿਗ ਪੈਂਦੇ ਹਨ ਅਤੇ ਉਹ ਸਕੂਲ ਜਾਣ ਦੇ ਬਜਾਏ ਘਰ ਵਾਪਸ ਮੁੜ ਜਾਂਦੇ ਹਨ ਜਿਸ ਦੇ ਨਾਲ ਸਕੂਲੀ ਬੱਚਿਆ ਦੀ ਪੜਾਈ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ ਤੇ ਬਿਨਾ ਬਾਰਸ਼ ਤੋਂ ਜਦੋਂ ਵੀ ਕੋਈ ਵਾਹਨ ਸੜਕ ਤੋਂ ਲੰਘਦਾ ਹੈ ਤਾਂ ਇੱਥੋਂ ਉੱਡਣ ਵਾਲੀ ਮਿੱਟੀ ਨਾਲ ਰਾਹਗੀਰਾਂ ਅਤੇ ਆਸ ਪਾਸ ਦੇ ਰਹਿਣ ਵਾਲੇ ਘਰਾਂ ਦੇ ਵਸਨੀਕਾਂ ਦਾ ਹਾਲ ਕਾਫੀ ਮਾੜਾ ਹੋ ਜਾਂਦਾ ਹੈ। ਮੰਡੀ ਘੁਬਾਇਆ ਦੇ ਨਾਲ ਲੱਗਦੇ ਪਿੰਡ ਪ੍ਰਭਾਤ ਸਿੰਘ ਵਾਲਾ ਉਤਾੜ ਦੇ ਪਿੰਡ ਦੀ ਫਿਰਨੀ ਦੀ ਖਸਤਾ ਹਾਲਤ ਹੋਣ ਕਰਕੇ ਲੋਕਾਂ 'ਚ ਭਾਰੀ ਰੋਸ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੀ ਮਾੜੀ ਹਾਲਤ ਕਾਰਨ ਸਾਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਥੇ ਨਾ ਤਾਂ ਨਾਲੀਆਂ ਹਨ ਅਤੇ ਨਾ ਹੀ ਪਿੰਡ ਦੇ ਪਾਣੀ ਦੀ ਨਿਕਾਸੀ ਵਾਸਤੇ ਕੋਈ ਪ੍ਰਬੰਧ ਹੈ।

No comments:

Post Top Ad

Your Ad Spot