ਘਰੇਲੂ ਰਸੋਈ ਗੈਸ ਦੀ ਵਧੀ ਕੀਮਤ ਵਾਪਸ ਲਏ ਜਾਣ ਦੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 March 2017

ਘਰੇਲੂ ਰਸੋਈ ਗੈਸ ਦੀ ਵਧੀ ਕੀਮਤ ਵਾਪਸ ਲਏ ਜਾਣ ਦੀ ਮੰਗ

ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)-ਖਪਤਕਾਰ ਜਾਗਰੂਕਤਾ ਸੋਸਾਇਟੀ ਨੇ ਘਰੇਲੂ ਰਸੋਈ ਗੈਸ ਦੀ ਵਧੀ ਕੀਮਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਸੁਸਾਇਟੀ ਪ੍ਰਧਾਨ ਬਰਮਾ ਨੰਦ ਚਾਵਲਾ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਘਰੇਲੂ ਰਸੋਈ ਗੈਸ ਦੇ ਸਿਲੰਡਰ 'ਚ 90 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਲ ਸਿਲੰਡਰ ਦੀ ਕੀਮਤ ਹੁਣ ਵੱਧ ਕੇ 805 ਰੁਪਏ ਦੀ ਹੋ ਗਈ ਹੈ। ਇਸ ਨਾਲ ਪੰਜਾਬ ਸਰਕਾਰ ਵੱਲੋਂ ਵਧਾਏ ਟੇਢੇ ਢੰਗ ਨਾਲ ਟੈਕਸ ਕਾਰਨ ਲੋਕਾਂ ਨੂੰ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਕਿਹਾ ਹੈ ਕਿ ਇਹ ਸਿਲੰਡਰ ਆਮ ਤੌਰ 'ਤੇ ਭਾਵੇਂ ਦੁਕਾਨਦਾਰ ਵਰਤਦੇ ਹਨ, ਪਰ ਸਾਲ ਅੰਦਰ ਘਰਾਂ ਦਾ ਕੋਟਾ ਪੂਰਾ ਹੋਣ ਤੋ ਬਾਅਦ ਲੋੜ ਪੈਣ ਘਰਾਂ ਵਿੱਚ ਵੀ ਬਿਨਾਂ ਸਬਸਿਡੀ ਵਾਲੀ ਗੈਸ ਲੈਣੀ ਪੈਂਦੀ ਹੈ। ਸਭ ਤੋ ਵੱਧ ਮਾਰ ਉਨਾਂ ਲੋਕਾਂ ਨੂੰ ਪਈ ਹੈ, ਜਿਨਾਂ ਨੇ ਆਪਣੀ ਮਰਜ਼ੀ ਨਾਲ ਸਬਸਿਡੀ ਛੱਡੀ ਹੋਈ ਹੈ। ਸ੍ਰੀ ਚਾਵਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਆਂਢੀ ਸੂਬਿਆਂ ਵਾਂਗ ਘਰੇਲੂ ਗੈਸ 'ਤੇ ਵਸੂਲਿਆ ਜਾਣ ਵਾਲਾ ਵੈਟ ਖਤਮ ਕੀਤਾ ਜਾਵੇ। ਉਨਾਂ ਦੱਸਿਆ ਕਿ ਅਪ੍ਰੈਲ 2016 ਵਿੱਚ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 438 ਰੁਪਏ ਸੀ ਅਤੇ ਹੁਣ ਉਸ ਦਾ ਬੇਸਿਕ ਰੇਟ 475 ਰੁਪਏ ਹੋ ਗਿਆ ਹੈ ਤੇ ਬੇਸਿਕ ਰੇਟ 'ਤੇ ਹੀ ਸੈੱਸ ਟੈਕਸ ਲੱਗਣਾ ਚਾਹੀਦਾ ਹੈ, ਪਰ 771 ਰੁਪਏ ਤੇ 34 ਰੁਪਏ ਟੈਕਸ ਲਗਾ ਕੇ 805 ਰੁਪਏ ਵਸੂਲ ਕੀਤੇ ਜਾ ਰਹੇ ਹਨ। ਦੂਜੇ ਪਾਸੇ ਖਪਤਕਾਰਾਂ ਨੂੰ ਬੈਂਕਾਂ ਰਾਹੀ ਜਿਹੜੀ ਸਬਸਿਡੀ ਵਾਪਸ ਕੀਤੀ ਜਾਂਦੀ ਹੈ, ਉਹ 34 ਰੁਪਏ ਵੈਟ ਕੱਟ ਕੇ ਦਿੱਤੀ ਜਾਂਦੀ ਹੈ, ਜਦਕਿ 475 ਤੇ ਬਣਦਾ ਵੈਟ ਲਗਭਗ 21 ਰੁਪਏ ਲਿਆ ਜਾਣਾ ਚਾਹੀਦਾ ਹੈ। ਇਸ ਤਰਾਂ ਪੰਜਾਬ ਸਰਕਾਰ ਵੱਲੋਂ ਪ੍ਰਤੀ ਸਿਲੰਡਰ ਹਰੇਕ ਖਪਤਕਾਰ ਨੂੰ 14 ਰੁਪਏ ਬੇਵਜਾ ਚੂਨਾ ਲਗਾਇਆ ਜਾ ਰਿਹਾ ਹੈ।

No comments:

Post Top Ad

Your Ad Spot