ਅਨਾਜ ਮੰਡੀ 'ਚ ਮਿਲੀ ਭਿਖਾਰੀ ਦੀ ਲਾਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਅਨਾਜ ਮੰਡੀ 'ਚ ਮਿਲੀ ਭਿਖਾਰੀ ਦੀ ਲਾਸ਼

ਜਲਾਲਾਬਾਦ, 1 ਮਾਰਚ (ਬਬਲੂ ਨਾਗਪਾਲ)-ਸਥਾਨਕ ਅਨਾਜ ਮੰਡੀ ਦੇ ਸ਼ੈੱਡ ਹੇਠਾਂ ਬੀਤੀ ਸ਼ਾਮ ਇਕ ਭਿਖਾਰੀ ਦੀ ਲਾਸ਼ ਮਿਲੀ ਹਾਲਾਂਕਿ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ ਜਦਕਿ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਤੜਕਸਾਰ ਜਦ ਕੁੱਝ ਲੜਕੇ ਅਨਾਜ ਮੰਡੀ 'ਚ ਕ੍ਰਿਕਟ ਖੇਡ ਰਹੇ ਸਨ ਤਾਂ ਉਨਾਂ ਮੰਡੀ ਦੇ ਸ਼ੈੱਡ ਦੇ ਹੇਠਾਂ ਵਿਅਕਤੀ ਦੀ ਲਾਸ਼ ਨੂੰ ਦੇਖਿਆ। ਇਸ ਤੋਂ ਬਾਅਦ ਆਸ-ਪਾਸ ਲੋਕ ਇਕੱਠੇ ਹੋ ਗਏ ਤੇ ਉਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਇਧਰ-ਉਧਰੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਪਰ ਉਸ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਅਤਾ ਪਤਾ ਨਹੀਂ ਹੈ।

No comments:

Post Top Ad

Your Ad Spot