ਕਿਸਾਨ ਯੂਨੀਅਨ ਨੇ ਸਰਕਾਰ ਪਾਸੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਨਹਿਰਾਂ ਦੀ ਸਫਾਈ ਕਰਵਾਉਣ ਕੀਤੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 7 March 2017

ਕਿਸਾਨ ਯੂਨੀਅਨ ਨੇ ਸਰਕਾਰ ਪਾਸੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਨਹਿਰਾਂ ਦੀ ਸਫਾਈ ਕਰਵਾਉਣ ਕੀਤੀ ਮੰਗ

ਮੀਟਿੰਗ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਅਤੇ ਮੈਂਬਰ
ਜਲਾਲਾਬਾਦ, 07 ਮਾਰਚ (ਬਬਲੂ ਨਾਗਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਦਫਤਰ ਵਿੱਚ ਹੋਈ। ਜਿਸਦੀ ਪ੍ਰਧਾਨਗੀ ਸ. ਪੂਰਨ ਸਿੰਘ ਤੰਬੂ ਵ ਾਲਾ ਬਲਾਕ ਪ੍ਰਧਾਨ ਨੇ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਮੰਨੇਵਾਲਾ, ਸਤਪਾਲ ਸਿੰਘ ਭੋਡੀਪੁਰ ਐਕਟਿੰਗ ਜਨਰਲ ਸਕੱਤਰ ਜਿਲਾ ਫਾਜਿਲਕਾ, ਬਗੀਚਾ ਸਿੰਘ ਚੱਕ ਨਿਧਾਨਾ, ਸੁਰਜੀਤ ਸਿੰਘ ਢਾਬਾਂ, ਸੁਰਜੀਤ ਸਿੰਘ ਰੱਤਾ ਖੇੜਾ, ਜਸਵਿੰਦਰ ਸਿੰਘ, ਕਾਬਲ ਸਿੰਘ ਘਾਂਗਾ, ਕੁਲਵੰਤ ਸਿੰਘ ਮੋਹਕਮ ਅਰਾਈਆ, ਸਾਵਨ ਸਿੰਘ ਢਾਬਾਂ ਆਦਿ ਮੌਜੂਦ ਸਨ।
ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਉਣ ਵਾਲੀ ਹਾੜੀ ਦੀ ਫਸਲ ਦੀ ਖਰੀਦ ਸੰਬੰਧੀ ਬਾਰਰਦਾਣੇ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਕਣਕ ਦੀ ਚੁਕਾਈ ਦਾ ਪ੍ਰਬੰਧ ਕੀਤਾ ਜਾਵੇ। ਜਿਲਾ ਫਿਰੋਜਪੁਰ/ਫਾਜਿਲਕਾ ਵਿੱਚ ਪੈਂਦੀਆਂ ਨਹਿਰਾਂ ਜਿਵੇਂ ਨਿਜਾਮਵਾਹ, ਬਰਕਤ ਵਾਹ, ਫੈਜਵਾਹ, ਚੱਕ ਨਿਧਾਨਾ ਮਾਇਨਰ, ਸ਼ੱਕ ਸੈਦੋਕੇ ਮਾਇਨਰ, ਲਾਧੂਕਾ ਨਹਿਰ, ਲਛਮਣ ਵਾ ਨਹਿਰਾਂ ਦੀ ਸਫਾਈ ਜਲਦੀ ਕਰਵਾਈ ਜਾਵੇ ਤਾਂ ਜੋ ਟਾਇਲਾਂ ਤੱਕ ਪਾਣੀ ਪਹੁੰਚ ਸਕੇ। ਇਸ ਤੋਂ ਇਲਾਵਾ ਡੀਜਲ ਤੇਲ ਦੇ ਭਾਅ ਹਰ 15 ਦਿਨਾਂ ਬਾਅਦ ਵਧਾਏ ਜਾ ਰਹੇ ਹਨ ਇਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਘੱਟ ਰੇਟ ਤੇ ਡੀਜਲ ਦਿੱਤਾ ਜਾਵੇ। ਜੇਕਰ ਸਰਕਾਰ ਨੇ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਨਾ ਕੀਤੇ ਤਾਂ ਕਿਸਾਨ ਯੂਨੀਅਨ ਸਖਤ ਫੈਸਲਾ ਲਵੇਗੀ ਅਤੇ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

No comments:

Post Top Ad

Your Ad Spot