ਕਾਸਾ ਨੇ ਡੀ.ਸੀ ਕਮਲ ਕਿਸ਼ੋਰ ਯਾਦਵ ਨੂੰ ਕਰਵਾਈ ਫੈਅਰਵੇਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 March 2017

ਕਾਸਾ ਨੇ ਡੀ.ਸੀ ਕਮਲ ਕਿਸ਼ੋਰ ਯਾਦਵ ਨੂੰ ਕਰਵਾਈ ਫੈਅਰਵੇਲ

ਜਲੰਧਰ 27 ਮਾਰਚ (ਜਸਵਿੰਦਰ ਆਜ਼ਾਦ)- ਸੀ.ਬੀ.ਐਸ.ਈ ਐਫੀਲੀਏਟਡ ਸਕੂਲਜ ਐਸੋਸਇਏਸ਼ਨ (ਕਾਸਾ) ਵਲੋਂ ਜਲੰਧਰ ਤੋਂ ਤਬਦੀਲ ਹੋ ਕੇ ਜਾ ਰਹੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਸਨਮਾਨਿਤ ਕਰਣ ਲਈ ਹੋਟਲ ਰਮਾਡਾ ਵਿੱਚ ਫੇਅਰਵੇਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਕਾਸਾ ਦੇ ਪੈਟਰੋਨਸ ਜੇ.ਸੀ ਪਸਰੀਚਾ, ਪ੍ਰੇਜਿਡੇਂਟ ਅਨਿਲ ਚੋਪੜਾ, ਸੀਨਿਅਰ ਵਾਇਸ ਪ੍ਰੇਜਿਡੇਂਟ ਕਮ ਟੈ੍ਰਝਰ ਜੋਧਰਾਜ ਗੁਪਤਾ, ਵਾਇਸ ਪ੍ਰੇਜਿਡੇਂਟ ਨਰੋਂਤਮ ਸਿੰਘ, ਜਾਇੰਟ ਸੈਕਰੈਟਰੀ ਸੰਜੀਵ ਮਰੜਿਆ, ਰਾਜੇਸ਼, ਮੈਂਬਰਸ ਡਾ.ਸਰਵ ਮੋਹਨ ਟੰਡਨ, ਵਿਜੈ ਮੈਨੀ ਅਤੇ ਹੋਰ ਮੈਂਬਰਸ ਨੇ ਸ਼੍ਰੀ ਕੇ.ਕੇ ਯਾਦਵ ਨੂੰ ਜਲੰਧਰ ਦੀ ਉੱਨਤੀ ਲਈ ਕੰਮਾਂ, ਸੋਸ਼ਲ ਸਰਵਿਸੇਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।ਕਾਸਾ ਵਲੋਂ ਸ਼੍ਰੀ ਯਾਦਵ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਵਿੱਚ ਵੀ ਲੋਕਾਂ ਲਈ ਇਸ ਪ੍ਰਕਾਰ ਜੋਸ਼ ਨਾਲ ਕਾਰਜ ਕਰਣ ਲਈ ਕਿਹਾ।

No comments:

Post Top Ad

Your Ad Spot