ਇਨਸਾਫ਼ ਦੀ ਆਵਾਜ ਜਥੇਬੰਦੀ ਨੇ ਹੱਕ ਲੈਣ ਲਈ ਉਠਾਈ ਆਵਾਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 7 March 2017

ਇਨਸਾਫ਼ ਦੀ ਆਵਾਜ ਜਥੇਬੰਦੀ ਨੇ ਹੱਕ ਲੈਣ ਲਈ ਉਠਾਈ ਆਵਾਜ਼

ਜਲਾਲਾਬਾਦ, 7 ਮਾਰਚ (ਬਬਲੂ ਨਾਗਪਾਲ)- ਇਨਸਾਫ਼ ਦੀ ਆਵਾਜ ਪੰਜਾਬ ਜਥੇਬੰਦੀ ਨਾਲ ਜੁੜੇ ਸਰਗਰਮ ਵਰਕਰਾਂ ਅੱਜ ਅਰਨੀਵਾਲਾ ਪੁਲਿਸ ਥਾਣੇ ਵਿਚ ਪੁੱਜੇ ਤੇ ਪਰਲ ਕੰਪਨੀ ਵੱਲੋਂ ਉਹਨਾਂ ਦੀ ਜਮਾਂ ਪੂੰਜੀ ਨਾ ਦਿੱਤੇ ਜਾਣ ਕਾਰਨ ਸਮੂਹ ਵਰਕਰਾਂ ਨੇ ਇਸ ਲਈ ਇੱਕਮੁੱਠ ਹੋ ਕੇ ਸੰਘਰਸ਼ ਲੜਨ ਦਾ ਐਲਾਨ ਕੀਤਾ। ਜਥੇਬੰਦੀ ਦੇ ਆਗੂ ਗੁਰਤੇਜ ਸਿੰਘ ਬਹਿਮਣ ਨੇ ਦੱਸਿਆ ਕਿ ਪੁਲਿਸ ਥਾਣਾ ਅਰਨੀਵਾਲਾ ਵੱਲੋਂ ਚਾਹਲਾਂ ਵਾਲੀ, ਟਾਹਲੀ ਵਾਲਾ ਤੇ ਹੋਰ ਥਾਵਾਂ ਤੇ ਪਰਲ ਗਰੁੱਪ ਦੀ ਪਈ ਜ਼ਮੀਨ ਨੂੰ ਲੈ ਕੇ ਸਾਡੀ ਜਥੇਬੰਦੀ ਨੂੰ ਸਮਾਂ ਬੁਲਾਇਆ ਗਿਆ ਸੀ। ਜਥੇਬੰਦੀ ਨਾਲ ਜੁੜੇ ਵਰਕਰ ਵੱਡੀ ਗਿਣਤੀ ਵਿਚ ਇਥੇ ਇਨਸਾਫ਼ ਲਈ ਪੁੱਜੇ, ਪਰ ਪੁਲਿਸ ਨੇ ਦੂਜੀ ਪਾਰਟੀ ਨੂੰ ਨਹੀ ਬੁਲਾਇਆ। ਜਿਸ ਕਾਰਨ ਉਨਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਨਿਵੇਸ਼ਕਾਂ ਨੇ ਇਥੇ ਪਰਲ ਗਰੁੱਪ ਦੀ ਪਈ ਜ਼ਮੀਨ ਤੇ ਡੇਰਾ ਜਮਾ ਲਿਆ ਸੀ। ਉਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਰਲ ਗਰੁੱਪ ਦੀ ਪਈ ਜਾਇਦਾਦ ਲੈ ਸਕਦੇ ਹਨ। ਪਰ ਪ੍ਰਸ਼ਾਸਨ ਉਹਨਾਂ ਦੇ ਹੱਕ ਨਹੀ ਲੈ ਕੇ ਦੇ ਰਿਹਾ। ਜਿਸ ਕਾਰਨ ਉਹਨਾਂ ਦੀ ਜਥੇਬੰਦੀ ਨੂੰ ਮਜਬੂਰ ਹੋ ਕੇ ਕੋਈ ਸੰਘਰਸ਼ ਸ਼ੁਰੂ ਕਰਨਾ ਪਵੇਗਾ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣ ਜਾਂਦੀ ਹੈ। ਇਸ ਮੌਕੇ ਯੂਥ ਕਾਗਰਸ ਹਲਕਾ ਜਲਾਲਾਬਾਦ ਦੇ ਪ੍ਰਧਾਨ ਰੂਬੀ ਗਿੱਲ ਨੇ ਵੀ ਪਰਲ ਕੰਪਨੀ ਦੇ ਪੀੜਤਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨਾਂ ਦੀ ਪਾਰਟੀ ਕਿਸੇ ਵੀ ਗਰੀਬ ਅਤੇ ਮਿਹਨਤਕਸ਼ ਨਾਲ ਧੱਕਾ ਨਹੀ ਹੋਣ ਦੇਵੇਗੀ। ਇਸ ਮੌਕੇ ਸਾਹਬ ਸਿੰਘ ਗਿੱਲ, ਸਤਨਾਮ ਸਿੰਘ, ਸੁੱਚਾ ਸਿੰਘ, ਸੁਰਜੀਤ ਸਿੰਘ ਹੰਸ ਅਤੇ ਹੋਰ ਅਰਨੀਵਾਲਾ ਦੇ ਆਗੂ ਹਾਜ਼ਰ ਸਨ।

No comments:

Post Top Ad

Your Ad Spot