ਹਾਈਕੋਰਟ ਦੇ ਹੁਕਮਾਂ ਦੀ ਹੋ ਰਹੀ ਹੈ ਸਰੇਆਮ ਉਲੰਘਣਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 March 2017

ਹਾਈਕੋਰਟ ਦੇ ਹੁਕਮਾਂ ਦੀ ਹੋ ਰਹੀ ਹੈ ਸਰੇਆਮ ਉਲੰਘਣਾ

  • ਨਹੀ ਰੁੱਕ ਰਿਹੈ ਰੇਤ ਦਾ ਕਾਲਾ ਕਾਰੋਬਾਰ
  • ਰੇਤ ਮਾਫਿਆ ਰੇਤ ਨੂੰ ਠਿਕਾਣੇ ਪਹੁੰਚਾਉਣ ਲਈ ਨਵੇਂ ਹੱਥਕੰੰਡੇ ਅਪਣਾ ਰਹੇ ਹਨ
  • ਕੁਝ ਮਾਫਿਆ ਨੇ ਰੇਤਾ ਸਟੋਕ ਕਰ ਰੱਖੀ ਹੈ
  • ਚੋਰੀ ਨਿਕਾਸੀ ਕੀਤੀ ਰੇਤ ਨਾਲ ਸ਼ਹਿਰ ਵਿੱਚ ਚੱਲ ਰਹੇ ਹਨ ਨਿਰਮਾਣ ਕੰਮ
ਜਲਾਲਾਬਾਦ 14 ਮਾਰਚ (ਬਬਲੂ ਨਾਗਪਾਲ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੇਤ ਦੀ ਨਿਕਾਸੀ ਤੇ ਲਗਾਈ ਪਾਬੰਦੀ ਦੇ ਬਾਵਜ਼ੂਦ ਰੇਤ ਦੇ ਭੂ ਮਾਫੀਆ ਕਿਸ ਤਰਾਂ ਨਾਲ ਚੋਰੀ ਰੇਤ ਦੀ ਨਿਕਾਸੀ ਕਰ ਰਹੇ ਹਨ ਇਸਦੀ ਉਦਾਹਰਣ ਸ਼ਹਿਰ ਅੰਦਰ ਚੱਲ ਰਹੇ ਨਿਰਮਾਣ ਕਾਰਜ਼ਾਂ ਤੋਂ ਵੇਖਣ ਨੂੰ ਮਿਲਦੀ ਹੈ। ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਚੱਲ ਰਹੇ ਨਿਰਮਾਣ ਕੰਮ ਇਹ ਵਿਖਾਉਂਦੇ ਹਨ ਕਿ ਅਦਾਲਤ ਵਲੋਂ ਲਗਾਈ ਗਈ ਪਾਬੰਦੀ ਦੇ ਬਾਵਜ਼ੂਦ ਪ੍ਰਸ਼ਾਸਨ ਦੀ ਨੱਕ ਤਲੇ ਰੇਤ ਦੀ ਨਿਕਾਸੀ ਦਾ ਕਾਲਾ ਕਾਰੋਬਾਰ ਕਿਸ ਤਰਾਂ ਧੜੱਲੇ ਨਾਲ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਨਜਦੀਕੀ ਢਾਣੀ ਫੁਲਾ ਸਿੰਘ ਵਿੱਚ 3-4 ਨਾਜਾਇਜ ਰੇਤਾ ਦੇ ਖੱਡੇ ਚਲਾਏ ਜਾ ਰਹੇ ਹਨ ਤੇ ਪਿੰਡ ਤਾਰੇ ਵਾਲਾ ਦੇ ਸੇਮਨਾਲੇ ਤੋਂ ਸ਼ਰੇਆਮ ਰੇਤਾ ਕੱਢੀ ਜਾ ਰਹੀ ਹੈ, ਲੋੜ ਹੈ ਪ੍ਰਸ਼ਾਸ਼ਨ ਸੱਖਤੀ ਕਰਨ ਦੀ।
ਜਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪੁਲਸ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਸਖਤੀ ਨੂੰ ਵੇਖਦਿਆਂ ਹੁਣ ਰੇਤ ਮਾਫਿਆ ਵਲੋਂ ਰੇਤ ਨੂੰ ਸਹੀ ਠਿਕਾਣੇ 'ਤੇ ਪਹੁੰਚਾਉਣ ਲਈ ਰੇਹੜਿਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਕੇ ਉਨਾਂ ਨੂੰ ਕਿਸੇ ਨੇ ਪੁਛਣਾ, ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿੱਚ ਰੇਹੜਿਆਂ 'ਤੇ ਰੇਤ ਢੋਈ ਜਾ ਰਹੀ ਹੈ ਤੇ ਰੇਤ ਮਾਫਿਆ ਵਲੋਂ ਮੋਟੀ ਕਮਾਈ ਕੀਤੀ ਜਾ ਰਹੀ ਹੈਜਦ ਇਸ ਸਬੰਧੀ ਇੱਕ ਰੇਹੜਾ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸਾਨੂੰ ਤਾਂ ਆਪਣੀ 100 ਰੁਪਏ ਦੀ ਮਜਦੂਰੀ ਨਾਲ ਮਤਲਬ ਹੈ, ਉਨਾਂ ਨੂੰ ਤਾਂ ਇਹ ਵੀ ਨਹੀ ਪਤਾ ਕਿ ਇਹ ਕਿਡਾ ਵੱਡਾ ਕ੍ਰਾਇਮ ਕਰ ਰਹੇ ਹਨ।
ਰੇਤ ਦੀ ਮਾਈਨਿੰਗ ਤੇ ਲੱਗੀ ਰੋਕ ਕਾਰਨ ਜਿੱਥੇ ਸਭ ਤੋਂ ਜਿਆਦਾ ਮਜ਼ਦੂਰ ਵਰਗ ਪ੍ਰਭਾਵਿਤ ਹੋਇਆ ਹੈ ਉਥੇ ਹੀ ਰੇਤ ਦੇ ਮਾਫੀਆ ਨੂੰ ਸਭ ਤੋਂ ਜਿਆਦਾ ਫਾਇਦਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੇਤ ਮਾਫਿਆ ਦੇ ਪਿਛੇ ਰਾਜਸੀ ਸ਼ਹਿ ਰਹੀ ਹੈ, ਜਿਸ ਕਾਰਨ ਉਕਤ ਲੋਕਾਂ ਵਿੱਚ ਪ੍ਰਸ਼ਾਸ਼ਨ ਦੀ ਭੇਅ ਬਿਲਕੁਲ ਨਹੀ ਹੈ ਤੇ ਹਾਲਾਂਕਿ ਪੁਲਸ ਪ੍ਰਸਾਸਨ ਵਲੋਂ ਚੋਰੀ ਨਾਲ ਰੇਤ ਦੀ ਨਿਕਾਸੀ ਦੇ ਕਈ ਮਾਮਲੇ ਦਰਜ਼ ਕਰਕੇ ਰੇਤ ਦੀਆਂ ਭਰੀਆਂ ਟ੍ਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਪ੍ਰੰਤੂ ਮਾਈਨਸ ਐਂਡ ਮਿਨਲਜ਼ ਐਕਟ ਜਮਾਨਤ ਯੋਗ ਹੋਣ ਕਾਰਨ ਰੇਤ ਮਾਫੀਆ ਜਮਾਨਤ ਤੇ ਬਾਹਰ ਆ ਜਾਂਦੇ ਹਨ ਅਤੇ ਰੇਤ ਮਾਫੀਆਂ ਦੇ ਹੌਂਸਲੇ ਵੀ ਪੂਰੀ ਤਰਾਂ ਨਾਲ ਬੁਲੰਦ ਹਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਇੰਨਾਂ ਨਾਲ ਨਿਪਟਨਾ ਵੱਡੀ ਚੁਣੋਤੀ ਬਣਿਆ ਹੋਇਆ ਹੈ। ਫਿਲਹਾਲ ਇਹ ਵੇਖਣਾ ਦਿਲਚਸਪ ਹੈ ਕਿ ੋਬੰਧਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਰੇਤ ਮਾਫੀਆ ਤੇ ਕਿਸ ਤਰਾਂ ਸਿਕੰਜਾ ਕੱਸਦਾ ਹੈ।

No comments:

Post Top Ad

Your Ad Spot