ਚੋਣ ਦੋਰਾਨ ਗੁਲਸ਼ਨ ਲਾਲ ਗੁੰਬਰ ਨੂੰ ਸੇਵਾ ਭਾਰਤੀ ਦਾ ਬਣਾਇਆ ਪ੍ਰਧਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 March 2017

ਚੋਣ ਦੋਰਾਨ ਗੁਲਸ਼ਨ ਲਾਲ ਗੁੰਬਰ ਨੂੰ ਸੇਵਾ ਭਾਰਤੀ ਦਾ ਬਣਾਇਆ ਪ੍ਰਧਾਨ

ਚੋਣ ਦੋਰਾਨ ਖੜੇ ਸੇਵਾ ਭਾਰਤੀ ਦੇ ਅਹੁਦੇਦਾਰ
ਜਲਾਲਾਬਾਦ 5 ਮਾਰਚ (ਬਬਲੂ ਨਾਗਪਾਲ)- ਅੱਜ ਮੰਡੀ ਅਰਨੀ ਵਾਲਾ ਵਿਚ ਸੇਵਾ ਭਾਰਤੀ ਦੇ ਅਹੁਦੇਦਾਰਾਂ ਦੀ ਚੋਣ ਨਵ ਨਿਰਮਾਣ ਪਬਲਿਕ ਸਕੂਲ ਵਿੱਚ ਕੀਤੀ ਗਈ। ਜਿਸ ਵਿੱਚ ਇਹ ਚੋਣ ਪੰਜਾਬ ਦੇ ਕ੍ਰਿਸ਼ਨ ਅਰੋੜਾ ਦੀ ਅਗਵਾੲਂ ਵਿੱਚ ਕੀਤੀ ਗਈ । ਜੋ ਚੋਣ ਦੋਰਾਨ ਅਹੁਦੇਦਾਰਾਂ ਨੂੰ ਅਹੁਦੇ 2016-2017 ਦਿੱਤੇ ਸਨ ਉਹਨਾਂ ਦੀ ਨਵੇ ਸਿਰਉਂ ਚੋਣ ਕੀਤੀ ਗਈ। ਜਿਸ ਵਿੱਚ ਇਹ ਚੋਣ 2017-2020 ਤੱਕ ਕੀਤੀ ਗਈ। ਚੋਣ ਦੋਰਾਨ ਮੰਡੀ ਅਰਨੀ ਵਾਲਾ ਦੇ ਗੁਲਸ਼ਨ ਲਾਲ ਗੁੰਬਰ ਨੂੰ ਸੇਵਾ ਭਾਰਤੀ ਦਾ ਪ੍ਰਧਾਨ ਚੁਣਿਆ ਗਿਆ। ਜਿਸ ਵਿੱਚ ਦਵਿੰਦਰ ਸ਼ਰਮਾਂ ਨੂੰ ਉਪ ਪ੍ਰਧਾਨ , ਡਾ. ਬੀ.ਡੀ ਕਾਲੜਾ ਨੂੰ ਸੰਥਾਪਿਕ,ਸ. ਕ੍ਰਿਪਾਲ ਸਿੰਘ ਨੂੰ ਸੈਕਟਰੀ, ਦਵਿੰਦਰ ਟੁਟੇਜਾ ਨੂੰ ਖਜਾਨਚੀ, ਤਰਨਜੀਤ ਸਿੰਘ ਬਜਾਜ ਨੂੰ ਪ੍ਰੈਸ ਸਕੱਤਰ ਰੇਸ਼ਮ ਸਿੰਘ ਨਾਹਰ ਨੂੰ ਕਾਜਰਕਾਰੀ ਮੈਂਬਰ ਚੁਣਿਆ ਗਿਆ। ਚੋਣ ਦੋਰਾਨ ਗੁਲਸ਼ਨ ਲਾਲ ਗੁੰਬਰ ਨੇ ਬਾਹਰੋਂ ਆਏ ਪੰਜਾਬ ਚੋਣ ਪ੍ਰਚਾਰਕ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਜੋ ਮੈਨੂੰ ਜੂਮੇਵਾਰੀ ਦਿੱਤੀ ਗਈ ਹੈ ਮੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੋਕੇ ਜਵਾਹਰ ਲਾਲ ਭਾਟੀਆ, ਸਚਿਨ ਟੁਟੇਜਾ, ਸੁਧੀਰ ਕੁਮਾਰ ਬਜਾਜ ਅਤੇ ਹੋਰ ਕਾਰਜਕਾਰਜੀ ਮੈਂਬਰ ਹਾਜਰ ਸਨ।

No comments:

Post Top Ad

Your Ad Spot