ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਖੇ ਸ਼ਾਰਪ ਐਨ.ਜੀ.ਉ ਦਿੱਲੀ ਵੱਲੋ ਇੱਕ ਦਿਨਾ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 March 2017

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਖੇ ਸ਼ਾਰਪ ਐਨ.ਜੀ.ਉ ਦਿੱਲੀ ਵੱਲੋ ਇੱਕ ਦਿਨਾ ਸੈਮੀਨਾਰ

ਕਪੂਰਥਲਾ 19 ਮਾਰਚ (ਬਿਊਰੋ)- ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਖੇ ਸ਼ਾਰਪ ਐਨ.ਜੀ.ਉ ਦਿੱਲੀ ਵੱਲੋ 'ਸਕੂਲ ਸਿਹਤ ਪ੍ਰੋਗਰਾਮ' ਦੇ ਮਿਸ਼ਨ ਤਹਿਤ ਗਰਲਜ਼ ਐਜ਼ੂਕੇਸ਼ਨ ਸਬੰਧੀ ਇੱਕ ਦਿਨਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਮੋਕੇ ਤੇ ਸ਼ੀਮਤੀ ਸੁਮਨ ਨਈਅਰ ਮੁੱਖ ਪ੍ਰਬੰਧਕ ਸ਼ਾਰਪ ਐਨ.ਜੀ.ਉ ਦਿੱਲੀ ਅਤੇ ਸ਼੍ਰੀ ਕੁਲਵਿੰਦਰ ਕੈਰੋਂ ਜ਼ਿਲਾ ਕੋਆਰਡੀਨੇਟਰ ਮਿਡ-ਡੇ-ਮੀਲ (ਅੱਪਰ-ਪ੍ਰਾਇਮਰੀ) ਕਪੂਰਥਲਾ ਵਿਸ਼ੇਸ਼ ਤੋਰ 'ਤੇ ਸ਼ਾਮਲ ਹੋਏ। ਸੈਮੀਨਾਰ ਦੋਰਾਨ ਵੱਖ ਵੱਖ ਸਕੂਲਾਂ ਤੋ 43 ਮਹਿਲਾ ਅਧਿਆਪਕਾਵਾਂ ਨੇ ਭਾਗ ਲਿਆ। ਇਸ ਮੋਕੇ 'ਤੇ ਸ਼ੀਮਤੀ ਸੁਮਨ ਨਈਅਰ ਨੇ ਕਿਹਾ ਕਿ ਸਕੂਲਾਂ ਵਿਚ ਪ੍ਹੜ ਰਹੀਆ ਵਿਦਿਆਰਥਣਾਂ ਨੂੰ ਮਾਹਵਾਰੀ ਸਬੰਧੀ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ ਕਿਉ ਕਿ ਅਗਿਆਨਤਾ ਵੱਸ ਉਹ ਇਸ ਪ੍ਰਕਿਆਂ ਦਾ ਜ਼ਿਕਰ ਕਿਸੇ ਪਾਸ ਨਹੀ ਕਰਦੀਆ, ਜਿਸ ਕਾਰਨ ਖੂਨ ਦੀ ਕਮੀ ਸਮੇਤ ਹੋਰ ਕਈ ਬੀਮਾਰੀ ਦਾ ਸ਼ਿਕਾਰ ਹੋ ਜਾਂਦੀਆ ਹਨ ।ਉਨਾਂ ਕਿਹਾ ਕਿ ਇੱਕ ਰੋਗ-ਮੁਕਤ ਸਮਾਜ ਲਈ ਅੋਰਤ ਵਰਗ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ।ਇਸ ਮੋਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਸਤਪਾਲ ਕੋਰ, ਸੋਨੀਆ ਸ਼ਰਮਾ, ਨਵਨੀਤ ਕੋਰ, ਬਲਵਿੰਦਰ ਕੋਰ,ਅਮਨਦੀਪ ਕੋਰ, ਲਵਲੀਨ ਕੋਰ, ਪੂਨਮ ਰਾਣੀ, ਰਿਤੂ ਵਰਮਾ, ਰਾਜਵਿੰਦਰ ਕੋਰ, ਕਮਜੀਤ ਕੋਰ, ਪਰਮਜੀਤ ਕੋਰ, ਰੁਪਿੰਦਰ ਕੋਰ, ਸਰੀਤਾ ਸ਼ਰਮਾ, ਸੁਨੀਤੀ ਪਾਹਵਾ ਤੇ ਅਨੀਤਾ ਰਾਣੀ ਸ਼ਾਮਲ ਸਨ।

No comments:

Post Top Ad

Your Ad Spot