ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੀ 'ਇਮਾਨਦਾਰੀ ਦੀ ਹੱਟੀ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 March 2017

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੀ 'ਇਮਾਨਦਾਰੀ ਦੀ ਹੱਟੀ'

ਜਲਾਲਾਬਾਦ, 1 ਮਾਰਚ (ਬਬਲੂ ਨਾਗਪਾਲ)-ਇਕ ਚੰਗੇ ਅਧਿਆਪਕ ਦੀ ਮਿਸਾਲ ਬਣ ਕੇ ਬੱਚਿਆਂ ਅੰਦਰ ਇਮਾਨਦਾਰੀ ਦੇ ਗੁਣ ਭਰ ਰਹੇ ਹਨ ਸਰਕਾਰੀ ਹਾਈ ਸਕੂਲ ਮੁਰਾਦਵਾਲਾ ਦਲ ਸਿੰਘ ਦੇ ਪੰਜਾਬੀ ਅਧਿਆਪਕ ਹਰਪ੍ਰੀਤ ਸਿੰਘ ਸੇਖੋਂ। ਜੋ ਪਿਛਲੇ ਸੱਤ ਸਾਲਾਂ ਤੋਂ ਸਕੂਲ ਅੰਦਰ ਵਿਦਿਆਰਥੀਆਂ ਦੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪੂਰਾਰਨ ਲਈ ਇਮਾਨਦਾਰੀ ਦੀ ਹੱਟ ਬਿਨਾਂ ਕਿਸੇ ਨਫ਼ੇ ਤੇ ਨੁਕਸਾਨ ਦੇ ਸਫਲਤਾ ਨਾਲ ਚਲਾ ਰਹੇ ਹਨ। ਪੰਜਾਬੀ ਅਧਿਆਪਕ ਸ. ਸੇਖੋਂ ਵੱਲੋਂ ਚਲਾਈ ਜਾ ਰਹੀ ਇਹ ਇਮਾਨਦਾਰੀ ਦੀ ਹੱਟੀ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਲਈ ਇਮਾਨਦਾਰੀ ਦਾ ਜਜ਼ਬਾ ਭਰਨ 'ਚ ਕਾਮਯਾਬ ਹੋ ਰਹੀ ਹੈ। ਹਰਪ੍ਰੀਤ ਸਿੰਘ ਸੇਖੋਂ ਵੱਲੋਂ ਸਾਲ 2009 'ਚ ਸਕੂਲ ਅੰਦਰ ਆਪਣੇ ਪੈਸਿਆਂ ਦੇ ਨਾਲ ਵਿਦਿਆਰਥੀਆਂ ਲਈ ਪੈੱਨ, ਪੈਨਸਿਲ , ਕਾਪੀਆਂ, ਕਿਤਾਬਾਂ, ਸਕੇਲ , ਡੀ ਵਗੈਰਾ ਰੱਖੇ ਅਤੇ ਹਰ ਚੀਜ਼ ਦੀ ਕੀਮਤ ਨਾਲ ਚਾਰਟ ਲਗਾ ਕੇ ਲਿਖ ਦਿੱਤੀ। ਜਿਸ ਵੀ ਬੱਚੇ ਨੂੰ ਸਕੂਲ ਅੰਦਰ ਇਨਾਂ ਚੀਜ਼ਾਂ ਦੀ ਲੋੜ ਹੁੰਦੀ , ਉਹ ਸਕੂਲ ਅੰਦਰ ਪਈਆਂ ਇਨਾਂ ਵਸਤੂਆਂ ਨੂੰ ਉਥੋਂ ਲੈ ਲੈਂਦਾ ਤੇ ਨਾਲ ਪਈ ਗੋਲਕ 'ਚ ਬਣਦੇ ਪੈਸੇ ਪਾ ਦਿੰਦਾ। ਜਿਸ ਕੋਲ ਪੈਸੇ ਨਾ ਹੁੰਦੇ , ਉਹ ਅਗਲੇ ਦਿਨ ਜਾਂ ਫਿਰ ਜਦੋਂ ਪੈਸੇ ਹੁੰਦੇ ਉਸ ਨੂੰ ਗੋਲਕ 'ਚ ਪਾ ਦਿੰਦੇ। ਇਸ ਤਰਾਂ ਇਹ ਹੱਟੀ ਇਮਾਨਦਾਰੀ ਨਾਲ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਅਤੇ ਬੱਚਿਆਂ ਨੂੰ ਇਸ ਹੱਟੀ ਦੇ ਹੁੰਦਿਆਂ ਕਦੇ ਬਾਹਰ ਕਿਧਰੇ ਵੀ ਜਾਣ ਦੀ ਲੋੜ ਨਾ ਪਈ। ਪੇਂਡੂ, ਪਛੜੇ ਇਲਾਕੇ ਵਿਚ ਗਰੀਬ ਵਿਦਿਆਰਥੀਆਂ ਲਈ ਅਧਿਆਪਕ ਹਰਪ੍ਰੀਤ ਸਿੰਘ ਸੇਖੋਂ ਵੱਲੋਂ ਸ਼ੁਰੂ ਕੀਤੀ ਇਹ ਹੱਟੀ ਵਰਦਾਨ ਸਾਬਤ ਹੋਈ। ਥੋੜੀ ਜਿਹੀਆਂ ਵਸਤੂਆਂ ਤੇ ਪੂੰਜੀ ਲਗਾ ਕੇ ਸ਼ੁਰੂ ਕੀਤੀ ਦੁਕਾਨ ਦਾ ਘੇਰਾ ਹੁਣ ਵੱਧ ਗਿਆ ਹੈ ਅਤੇ ਦੁਕਾਨ 'ਚ ਪਈ ਗੋਲਕ ਨੂੰ ਹਰ ਰੋਜ਼ ਖੋਲਿਆ ਜਾਂਦਾ ਹੈ। ਜਿਸ ਚੀਜ਼ ਦੀ ਲਾਗਤ ਹੋਣ ਨਾਲ ਮਗਰ ਘਾਟ ਆ ਗਈ ਹੈ। ਉਸ ਨੂੰ ਇਸ ਗੋਲਕ ਵਿਚ ਪੂਰਾ ਕਰ ਲਿਆ ਜਾਂਦਾ ਹੈ। ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹੱਟੀ ਬੱਚਿਆਂ ਅੰਦਰ ਚੰਗੇ ਇਨਸਾਨ ਬਣਨ ਦਾ ਗੁਣ ਪੈਦਾ ਕਰਨ ਦਾ ਸਭ ਤੋਂ ਵੱਡਾ ਤਰੀਕਾ ਹੈ। ਇਸ ਨਾਲ ਬੱਚਿਆਂ ਅੰਦਰ ਇਮਾਨਦਾਰੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਦੂਸਰਾ ਬੱਚਿਆਂ ਦੀ ਜ਼ਰੂਰਤਾਂ ਵੀ ਉਸੇ ਟਾਈਮ ਪੂਰੀਆਂ ਹੁੰਦੀਆਂ ਹਨ। ਹਰਪ੍ਰੀਤ ਸਿੰਘ ਈਕੋਂ ਕਲੱਬ ਦੇ ਇੰਚਾਰਜ ਵੀ ਹਨ। ਸਕੂਲ ਅਤੇ ਇਲਾਕੇ ਵਿਚ ਕਈ ਥਾਂ ਤ੍ਵਿੈਣੀ (ਨਿੰਮ , ਬੋਹੜ ਅਤੇ ਪਿੱਪਲ ਦੇ ਰੁੱਖ) ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰ ਚੁੱਕੇ ਹਨ। ਇਸੇ ਕਰਕੇ ਬੱਚਿਆਂ ਲਈ ਉਹ ਬੋਹੜ ਵਾਲੇ ਮਾਸਟਰ ਨਾਮ ਨਾਲ ਮਸ਼ਹੂਰ ਹਨ। ਸਮਾਜ ਅੰਦਰ ਨਿਵੇਕਲੀ ਪਹਿਚਾਣ ਰੱਖਣ ਕਰਕੇ ਇਸ ਅਧਿਆਪਕ ਨੂੰ ਪੰਜਾਬ ਭਰ ਦੀਆਂ ਕਈਆਂ ਸੰਸਥਾਵਾਂ ਸਨਮਾਨਿਤ ਕਰ ਚੁੱਕੀਆਂ ਹਨ।

No comments:

Post Top Ad

Your Ad Spot