ਸਰਕਾਰੀ ਕਾਲਜ ਲੜਕੀਆਂ ਦੀ ਬਿਲਡਿੰਗ ਦੇ ਨਿਰਮਾਣ 'ਚ ਘਪਲੇਬਾਜ਼ੀ ਸਬੰਧੀ ਡੀ.ਸੀ. ਵੱਲੋਂ ਜਾਂਚ ਕਮੇਟੀ ਦਾ ਗਠਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 March 2017

ਸਰਕਾਰੀ ਕਾਲਜ ਲੜਕੀਆਂ ਦੀ ਬਿਲਡਿੰਗ ਦੇ ਨਿਰਮਾਣ 'ਚ ਘਪਲੇਬਾਜ਼ੀ ਸਬੰਧੀ ਡੀ.ਸੀ. ਵੱਲੋਂ ਜਾਂਚ ਕਮੇਟੀ ਦਾ ਗਠਨ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਬੀਤੇ ਦਿਨੀਂ ਮੀਡੀਆ ਵੱਲੋਂ ਸਥਾਨਕ ਲੜਕੀਆਂ ਦੇ ਕਾਲਜ ਵਿਖੇ ਬਿਲਡਿੰਗ ਬਣਾਉਣ ਦੌਰਾਨ ਘਟੀਆ ਮੈਟੀਰੀਅਲ ਵਰਤਣ ਤੇ ਨਵੇਂ ਬਣ ਰਹੇ ਆਡੀਟੋਰੀਅਮ 'ਚ ਵੀ ਘਟੀਆ ਮੈਟੀਰੀਅਲ ਵਰਤੇ ਜਾਣ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 8 ਮਾਰਚ ਨੂੰ ਐਸ.ਡੀ.ਐਮ ਜਲਾਲਾਬਾਦ ਅਵਿਕੇਸ਼ ਗੁਪਤਾ ਵੱਲੋਂ ਉਕਤ ਆਡੀਟੋਰੀਅਮ ਦੀ ਚੱਲ ਰਹੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਨਾਲ ਹੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆਂ ਵੱਲੋਂ ਲੈਂਟਰ ਨੰਬਰ 350 ਮਿਤੀ 8 ਮਾਰਚ ਅਧੀਨ ਉਕਤ ਸਰਕਾਰੀ ਕਾਲਜ ਦੀ ਬਿਲਡਿੰਗ ਸੰਬੰਧੀ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ। ਇਸ ਸਬੰਧੀ ਐਸ.ਡੀ.ਐਮ ਅਵਿਕੇਸ਼ ਗੁਪਤਾ ਨੇ ਕਿਹਾ ਕਿ ਕਾਲਜ ਸਬੰਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਵਿਚੋਂ ਇਕ ਟੀਮ ਕਾਲਜ ਦੇ ਨੁਕਸਾਨ ਸੰਬੰਧੀ ਜਿਸ ਵਿੱਚ ਐਸ.ਡੀ.ਐਮ ਜਲਾਲਾਬਾਦ, ਐਕਸੀਅਨ ਵਾਟਰ ਸਪਲਾਈ ਅਤੇ ਐਸ.ਡੀ.ਓ ਪੀ.ਡਬਲਿਊ.ਡੀ ਸ਼ਾਮਿਲ ਹੋਣਗੇ ਅਤੇ ਦੂਸਰੀ ਟੀਮ ਸੈਪਿਲੰਗ ਸਬੰਧੀ ਬਣਾਈ ਗਈ ਹੈ। ਜਿਸ ਵਿੱਚ ਐਸ.ਡੀ.ਐਮ ਜਲਾਲਾਬਾਦ ਅਤੇ ਐਸ.ਡੀ.ਓ ਪੀ.ਡਬਲਿਊ.ਡੀ ਹੋਣਗੇ ਤੇ ਆਉਣ ਵਾਲੇ ਤਿੰਨ ਦਿਨਾਂ 'ਚ ਇਸ ਸਬੰਧੀ ਰਿਪੋਰਟ ਪੇਸ਼ ਕਰਨਗੇ।

No comments:

Post Top Ad

Your Ad Spot